ਦੇਵੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਵੀ [ ਨਾਂਇ ] ਪੂਜਣਯੋਗ ਇਸਤਰੀ , ਦੇਵ ਇਸਤਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3074, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੇਵੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਵੀ . ਸੰਗ੍ਯਾ— ਦੇਵਤਾ ਦੀ ਇਸਤ੍ਰੀ. ਦੇਖੋ , ਦੇਵਪਤਨੀ । ੨ ਦੁਰਗਾ. “ ਕੋਟਿ ਦੇਵੀ ਜਾਕਉ ਸੇਵਹਿ.” ( ਆਸਾ ਛੰਤ ਮ : ੫ ) ੩ ਈਸ਼੍ਵਰੀਯ ਸ਼ਕਤਿ. ਮਹਾ ਮਾਯਾ. ਇਸ ਸੰਬੰਧ ਵਿੱਚ ਦੇਖੋ , “ ਦੁਰਗਾ ਸਪ੍ਤਸ਼ਤੀ” ਦਾ ਅਧ੍ਯਾਯ ੫. “ ਯਾ ਦੇਵੀ ਸਵ੗ਭੂਤੇ੄੣ ਵਿ੄ੑਣੁਮਾਯੇਤਿ ਸ਼ਬੑਦਿਤਾ । ਚੇਤਨੇਤ੍ਯਭਿਧੀਯਤੇ ਬੁੱਧਿ ਰੂਪੇਣ ਸੰ੡੎ਥਤਾ । ਨਿਦ੍ਰਾ ਰੂਪੇਣ , ੖੣ਧਾ ਰੂਪੇਣ , ਛਾਯਾ ਰੂਪੇਣ , ਸ਼ਕ੍ਤਿ ਰੂਪੇਣ , ਤ੍ਰਿ਱ਣਾ ਰੂਪੇਣ , ੖੠ਤਿ ਰੂਪੇਣ , ਜਾਤਿ ਰੂਪੇਣ , ਲੱਜਾ ਰੂਪੇਣ , ਸ਼ਾਂਤਿ ਰੂਪੇਣ , ਸ਼੍ਰੱਧਾ ਰੂਪੇਣ , ਕਾਂਤਿ ਰੂਪੇਣ , ਲ੖ਮੀ ਰੂਪੇਣ , ਵ੍ਰਿੱਤੀ ਰੂਪੇਣ , ੡੎ਮ੍ਰਤਿ ਰੂਪੇਣ , ਦਯਾ ਰੂਪੇਣ , ਤੁ੡੄† ਰੂਪੇਣ , ਮਾਤ੍ਰਿ ਰੂਪੇਣ , ਭ੍ਰਾਂਤਿ ਰੂਪੇਣ ਸੰ੡੎ਥਤਾ , ਨਮਸ੍ਤਸ੍ਯੈ ਨਮਸ੍ਤਸ੍ਯੈ , ਨਮਸ੍ਤਸ੍ਯੈ ਨਮੋ ਨਮ : । ” ੪ ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ । ੫ ਵਿ— ਦੇਣ ਵਾਲੀ. “ ਮਤੀ ਦੇਵੀ ਦੇਵਰ ਜੇਸਟ.” ( ਆਸਾ ਮ : ੫ )   ੬ ਦੇਵੀਂ. ਦੇਵਤਿਆਂ ਨੇ. “ ਅਠਸਠਿ ਤੀਰਥ ਦੇਵੀ ਥਾਪੇ.” ( ਵਾਰ ਮਾਝ ਮ : ੧ ) ੭ ਸੰਗ੍ਯਾ— ਇੱਕ ਛੰਦ. ਦੇਖੋ , ਤ੍ਰਿਗਤਾ ਦਾ ਰੂਪ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੇਵੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੇਵੀ : ਆਮ ਤੌਰ ’ ਤੇ ਦੇਵਤੇ ਦੀ ਪਤਨੀ ਨੂੰ ‘ ਦੇਵੀ’ ਕਿਹਾ ਜਾਂਦਾ ਹੈ । ਇਸ ਤਰ੍ਹਾਂ ਹਰ ਦੇਵਤੇ ਨਾਲ ਕੋਈ ਨ ਕੋਈ ਦੇਵੀ ਸੰਬੰਧਿਤ ਹੈ । ਚੂੰਕਿ ਪੁਰਾਣ-ਸਾਹਿਤ ਵਿਚ ਪ੍ਰਮੁਖ ਦੇਵਤਿਆਂ ਦਾ ਹੀ ਵਰਣਨ ਹੈ , ਇਸ ਲਈ ਉਨ੍ਹਾਂ ਦੇ ਨਾਂਵਾਂ ਦੇ ਨਾਲ ਉਨ੍ਹਾਂ ਦੀਆਂ ਦੇਵੀਆਂ ਦਾ ਵੀ ਜ਼ਿਕਰ ਆਉਂਦਾ ਹੈ , ਜਿਵੇਂ ਇੰਦ੍ਰ ਦੀ ਸ਼ਚੀ , ਵਿਸ਼ਣੂ ਦੀ ਲਕੑਸ਼ਮੀ , ਬ੍ਰਹਮਾ ਦੀ ਸਰਸੑਵਤੀ , ਸ਼ਿਵ ਦੀ ਪਾਰਬਤੀ , ਆਦਿ । ਇਨ੍ਹਾਂ ਦੇਵੀਆਂ ਦੀ ਆਪਣੀ ਆਪਣੀ ਸੁਤੰਤਰ ਸੱਤਾ ਵੀ ਹੈ । ਪਰ ਗੁਰਬਾਣੀ ਵਿਚ ਇਨ੍ਹਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ । ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ— ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ( ਗੁ.ਗ੍ਰੰ.637 ) । ‘ ਦਸਮ ਗ੍ਰੰਥ ’ ਵਿਚ ਦੇਵੀ ਦੇ ਚਰਿਤ੍ਰ ਨਾਲ ਸੰਬੰਧਿਤ ਤਿੰਨ ਰਚਨਾਵਾਂ ਸੰਕਲਿਤ ਹੋਈਆਂ ਹਨ— ਚੰਡੀ ਚਰਿਤ੍ਰ ( ਉਕਤੀ ਬਿਲਾਸ ) , ਚੰਡੀ ਚਰਿਤ੍ਰ ( 2 ) ਅਤੇ ਚੰਡੀ ਦੀ ਵਾਰ । ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਪ੍ਰਸੰਗਾਂ ਵਿਚ ਦੇਵੀ ਦੀ ਉਸਤਤ ਹੋਈ ਹੈ । ਪਰ ਇਹ ਉਸਤਤ ਇਸ਼ਟ-ਦੇਵੀ ਵਜੋਂ ਨਹੀਂ , ਸਗੋਂ ਵੀਰ ਰਸ ਦਾ ਵਾਤਾਵਰਣ ਸਿਰਜਨ ਲਈ ਇਸ ਦੇ ਯੁੱਧਮਈ ਪਰਾਕ੍ਰਮਾਂ ਨੂੰ ਸਲਾਹਿਆ ਗਿਆ ਹੈ । ਇਹ ਸਭ ਕੁਝ ਜਨ- ਸੰਘਰਸ਼ ਨੂੰ ਸਫਲ ਬਣਾਉਣ ਦੇ ਉਦੇਸ਼ ਤੋਂ ਕੀਤਾ ਗਿਆ ਸੀ

                      ਸ਼ਾਕਤ-ਮਤ ਦੇ ਵਿਕਾਸ ਨਾਲ ‘ ਦੇਵੀ’ ਸ਼ਬਦ ਸ਼ਿਵ ਦੀ ਸ਼ਕਤੀ ਪਾਰਬਤੀ ਜਾਂ ਉਸ ਦੇ ਅਨੇਕ ਰੂਪਾਂ ਲਈ ਰੂੜ੍ਹ ਹੋ ਗਿਆ । ਸ਼ਿਵ ਦੀ ਸ਼ਕਤੀ ਦੇ ਸਾਧਾਰਣ ਤੌਰ’ ਤੇ ਦੋ ਰੂਪ ਮੰਨੇ ਜਾਂਦੇ ਹਨ— ( 1 ) ਕੋਮਲ ਅਥਵਾ ਸੌਮੑਯ ਅਤੇ ( 2 ) ਭਿਆਨਕ । ਇਨ੍ਹਾਂ ਦੋਹਾਂ ਵਿਚੋਂ ਭਿਆਨਕ ਰੂਪ ਦੀ ਪੂਜਾ ਅਧਿਕ ਹੁੰਦੀ ਹੈ । ਕੋਮਲ ਰੂਪ ਵਿਚ ਦੇਵੀ ਉਮਾ , ਗੌਰੀ , ਪਾਰਬਤੀ , ਹੈਮਵਤੀ , ਜਗਮਾਤਾ , ਭਵਾਨੀ ਆਦਿ ਨਾਂਵਾਂ ਨਾਲ ਸਾਹਮਣੇ ਆਉਂਦੀ ਹੈ । ਭਿਆਨਕ ਰੂਪ ਵਿਚ ਇਸ ਦੇ ਕੁਝ ਕੁ ਪ੍ਰਸਿੱਧ ਨਾਂ ਇਸ ਪ੍ਰਕਾਰ ਹਨ— ਦੁਰਗਾ , ਕਾਲੀ , ਸ਼ਿਆਮਾ , ਚੰਡੀ , ਚੰਡਿਕਾ , ਭੈਰਵੀ , ਦਸਭੁਜਾ , ਸਿੰਘਵਾਹਿਨੀ , ਮਹਿਖਾਸੁਰ-ਮਰਦਿਨੀ , ਛਿੰਨ-ਮਸਤਕਾ , ਭਦ੍ਰਕਾਲੀ , ਮਹਾਕਲੀ , ਭੀਮਾ ਆਦਿ । ਇਨ੍ਹਾਂ ਵਿਚੋਂ ਵੀ ਅਧਿਕ ਪੂਜਾ ‘ ਦੁਰਗਾ’ ਦੀ ਹੁੰਦੀ ਵੇਖੀ ਗਈ ਹੈ । ਇਸ ਦੀ ਪੂਜਾ ਪਸ਼ੂ- ਬਲੀ ਨਾਲ ਹੁੰਦੀ ਹੈ ਅਤੇ ਹੋਰ ਕਈ ਪ੍ਰਕਾਰ ਦੇ ਵਾਮਾਚਾਰ ਦੀਆਂ ਕ੍ਰਿਆਵਾਂ ਦਾ ਵਿਧਾਨ ਹੈ । ਇਸ ਦੇ ਦਸ ਹੱਥਾਂ ਦੀ ਕਲਪਨਾ ਕੀਤੀ ਜਾਂਦੀ ਹੈ ਜਿਸ ਵਿਚ ਇਸ ਨੇ ਸ਼ਸਤ੍ਰ ਅਤੇ ਅਸਤ੍ਰ ਧਾਰਣ ਕੀਤੇ ਹੁੰਦੇ ਹਨ । ਇਹ ਸ਼ੇਰ ਦੀ ਸਵਾਰੀ ਕਰਦੀ ਹੈ । ਇਸ ਨੂੰ ‘ ਮਹਾਮਾਯਾ’ ਵੀ ਕਹਿੰਦੇ ਹਨ ਜਿਸ ਨੇ ਸਾਰੇ ਸੰਸਾਰ ਨੂੰ ਵਸ ਵਿਚ ਕੀਤਾ ਹੋਇਆ ਹੈ । ਉਪਰੋਕਤ ਨਾਂਵਾਂ ਤੋਂ ਇਲਾਵਾ ਇਸ ਦੇ ਸ਼ਿਵ ਦੀ ਪਤਨੀ ਹੋਣ ਨਾਤੇ ਹੋਰ ਵੀ ਕਈ ਨਾਂ ਪ੍ਰਚਲਿਤ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2667, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦੇਵੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦੇਵੀ ( ਸੰ. । ਦੇਖੋ , ਦੇਵ ੧. ) ੧. ਦੇਵ ਦਾ ਇਸਤ੍ਰੀ ਲਿੰਗ , ਦੇਵਤਾ ਦੀ ਵਹੁਟੀ

੨. ਦੇਵੀ , ਦੁਰਗਾ ।

੩. ਦੇਵਤਿਆਂ ਨੇ । ਯਥਾ-ਅਠਸਠਿ ਤੀਰਥ ਦੇਵੀ ਥਾਪੇ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2667, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.