ਪਤਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਤਨੀ [ ਨਾਂਪੁ ] ਘਰਵਾਲ਼ੀ , ਬੀਵੀ , ਵਹੁਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਤਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਤਨੀ . ਸੰ. ਪਤ੍ਨੀ. ਸੰਗ੍ਯਾ— ਭਾਰਯਾ. ਵਹੁਟੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਤਨੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Wife _ਪਤਨੀ : ਪਤਨੀ ਦਾ ਮਤਲਬ ਹੈ ਉਹ ਇਸਤਰੀ ਜਿਸ ਦਾ ਪਤੀ ਹੋਵੇ । ਸਿਵਾ ਕਮੀ ਅਮਾਲ  ਬਨਾਮ ਬੰਗਾਰੂਸਵਾਮੀ ਰੈਡੀ ( ਏ ਆਈ ਆਰ 1954 ਮਦਰਾਸ 1039 ) ਅਨੁਸਾਰ ਇਸ ਵਿਚ ਉਹ ਇਸਤਰੀ ਵੀ ਸ਼ਾਮਲ ਹੈ ਜਿਸ ਦਾ ਜੇ ਤਲਾਕ ਨ ਹੋਇਆ ਹੁੰਦਾ ਤਾਂ ਉਸਨੇ ਪਤਨੀ ਹੋਣਾ ਸੀ । ਯਮਨਾਬਾਈ ਅਨੰਤ ਰਾਉ ਮਾਧਵ ਬਨਾਮ ਅਨੰਤ ਰਾਉ ਸ਼ਿਵਰਾਮ ਮਾਧਵ ( ਏ ਆਈ ਆਰ 1988 ਐਸ ਸੀ 644 ) ਅਨੁਸਾਰ ਜ਼ਾਬਤਾ ਫ਼ੌਜਦਾਰੀ ਸੰਘਤਾ , 1973 ਦੀ ਧਾਰਾ 125 ( 1 ) ਵਿਚ ਆਉਂਦੇ ਸ਼ਬਦ ਪਤਨੀ ਦਾ ਮਤਲਬ ਹੈ ਕਾਨੂੰਨ ਅਨੁਸਾਰ ਵਿਆਹੀ ਪਤਨੀ । ਮਾਧਬ ਪ੍ਰਧਾਨ ਬਨਾਮ ਕੇਤਕੀ ਪ੍ਰਧਾਨ ( 1995 ਕ੍ਰਿ ਲ ਜ1785 ) ਅਨੁਸਾਰ ਪਤਨੀ ਸ਼ਬਦ ਵਿਚ ਉਹ ਇਸਤਰੀ ਸ਼ਾਮਲ ਨਹੀਂ ਹੈ ਜਿਸ ਦਾ ਵਿਆਹ ਸੁੰਨ ਹੈ । ਅਲਵੀ ਬਨਾਮ ਸਾਫ਼ੀਆ [ II ( 1992 ) ਡੀ ਐਮ ਸੀ 311 ਕੇਰਲ ] ਅਨੁਸਾਰ ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 125 ( 4 ) ਵਿਚ ਵਰਤੇ ਗਏ ਸ਼ਬਦ ਪਤਨੀ ਦਾ ਮਤਲਬ ਹੈ ਉਹ ਇਸਤਰੀ ਜਿਸ ਦੇ ਵਿਆਹਕ ਸਬੰਧ ਕਾਇਮ ਹਨ ਅਤੇ ਇਸ ਤਰ੍ਹਾਂ ਤਲਾਕ-ਪ੍ਰਾਪਤ ਇਸਤਰੀ ਨੂੰ ਧਾਰਾ 125 ( 4 ) ਦੇ ਦਾਇਰੇ ਵਿਚ ਆਉਣ ਵਾਲੀ ਪਤਨੀ ਨਹੀਂ ਕਿਹਾ ਜਾਂਦਾ । ਇਸੇ ਤਰ੍ਹਾਂ ਕੁਲਦੀਪ ਚੰਦ ਬਨਾਮ ਗੀਤਾ ( ਏ ਆਈ ਆਰ 1977 ਦਿਲੀ 124 ) ਅਨੁਸਾਰ ਹਿੰਦੂ ਵਿਆਹ ਐਕਟ , 1955 ਦੀ ਧਾਰਾ 125 ਵਰਤੇ ਗਏ ਸ਼ਬਦ ‘ ਪਤੀ’ ਅਤੇ ‘ ਪਤਨੀ’ ਕੇਵਲ ਧਿਰਾਂ ਪ੍ਰਤੀ ਹਵਾਲਾ ਦਿੰਦੇ ਹਨ ਅਤੇ ਉਨ੍ਹਾਂ ਤੋਂ ਹੋਂਦ ਵਿਚਲੇ ਰਿਸ਼ਤੇ ਦੇ ਅਰਥ ਨਹੀਂ ਲਏ ਜਾ ਸਕਦੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.