ਬਾਦਿ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਦਿ (ਸੰ.। ਸੰਸਕ੍ਰਿਤ ਵਾਦ=ਬਹਸ ਕਰਕੇ ਕਢਿਆ ਸਿਧਾਂਤ , ਉਤਰ , ਸੱਚ ਦੇ ਮੁਤਲਾਸ਼ੀ ਦਾ ਕਥਨ, ਬਹਸ)

੧. ਬਹਸ, ਝਗੜਾ

੨. ਝੂਠਾ ਝਗੜਾ। ਯਥਾ-‘ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ’। ਬਾਦ (ਤੇ) ਕਲਪਣਾ ਦਾ ਤਿਆਗੀ ਹੈ, ਸੱਚਾ ਜੋ ਬੇ ਪ੍ਰਵਾਹ ਹੈ।

੩. ਕਥਾ , ਵਾਰਤਾ। ਯਥਾ-‘ਗੁਰ ਰਸੁ ਗੀਤ ਬਾਦ ਨਹੀ ਭਾਵੈ’।

੪. (ਸੰਸਕ੍ਰਿਤ ਵਾਤ=ਪੌਣ। ਫ਼ਾਰਸੀ ਬਾਦ=ਪੌਣ) ਹਵਾ

            ਮੁਹਾਵਰੇ ਵਿਚ ਹਵਾ ਤੋਂ ਮੁਰਾਦ ਵਿਅਰਥ ਲੈਂਦੇ ਹਨ, ਇਸ ਕਰਕੇ ਪੰਜਾਬੀ ਵਿਚ ਬਾਦ ਦਾ ਅਰਥ ਬੀ ਵਿਅਰਥ ਤੇ ਫਜ਼ੂਲ ਲੈਂਦੇ ਹਨ। ਯਥਾ-‘ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ’। ਤਥਾ-‘ਸਾਧ ਸੰਗਤਿ ਬਿਨੁ ਬਾਦਿ ਜਇਆ’। ਸਤਿਸੰਗ ਬਿਨਾ ਜਨਮ ਬ੍ਰਿਥਾ ਹੈ। ਅੰਕ ਦੋ ਵਾਲੇ -ਬਾਦ ਕਲਪਣਾ- ਦਾ ਅਰਥ ਫਜ਼ੂਲ ਕਲਪਣਾ ਬੀ ਕਰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.