ਬੀਮਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੀਮਾ [ ਨਾਂਪੁ ] ਭਵਿੱਖ ਵਿੱਚ ਸੁਰੱਖਿਆ ਵਾਸਤੇ ਕਿਸ਼ਤਵਾਰ ਰਕਮ ਜਮ੍ਹਾਂ ਕਰਵਾ ਕੇ ਕੀਤਾ ਗਿਆ ਇਕਰਾਰਨਾਮਾ; ਜਾਇਦਾਦ ਸੁਰੱਖਿਅਤ ਕਰਾਉਣ ਲਈ ਕੀਤਾ ਇਕਰਾਰਨਾਮਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੀਮਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Insurance _ ਬੀਮਾ : ਦੋ ਵਿਅਕਤੀਆਂ ਅਰਥਾਤ ਬੀਮਾਕਾਰ ਅਤੇ ਬੀਮਾਦਾਰ ਵਿਚਕਾਰ ਇਹ ਕਰਾਰ ਕਿ ਬੀਮਾਦਾਰ ਦੁਆਰਾ ਮੁਕਾਬਲਤਨ ਥੋੜਜਿਹੀ ਅਦਾਇਗੀ ( ਜਿਸ ਨੂੰ ਪ੍ਰੀਮਅਮ ਕਿਹਾ ਜਾਂਦਾ ਹੈ ) ਦੇ ਬਦਲ ਵਿਚ ਬੀਮਾਕਾਰ ਦਸੇ ਸਮੇਂ ਦੇ ਅੰਦਰ ਦਸੀ ਘਟਨਾ ਦੇ ਵਾਪਰਨ ਤੇ ਬੀਮਾਦਾਰ ਨੂੰ ਜਾਂ ਤਾਂ ਕਰਾਰ ਕੀਤੀ ਰਕਮ ਜਾਂ ਨੁਕਸਾਨ ਦੀ ਰਕਮ ਅਦਾ ਕਰੇਗਾ । ਪ੍ਰੀਮੀਅਮ ਦੀ ਰਕਮ ਦਾ ਲੇਖਾ ਬੀਮਾਕਾਰ ਦੁਆਰਾ ਉਠਾਏ ਜੋਖਮ ਦੇ ਹਵਾਲੇ ਨਾਲ ਲਾਇਆ ਜਾਂਦਾ ਹੈ । ਜਿਸ ਲਿਖਤ ਦੁਆਰਾ ਮੁਆਇਦਾ ਕੀਤਾ ਜਾਂਦਾ ਹੈ ਉਸ ਨੂੰ ਪਾਲੀਸੀ ਕਿਹਾ ਜਾਂਦਾ ਹੈ ।

            ਬੀਮਾ ਕਰਾਉਣ ਵਾਲੇ ਕੋਲ ਬੀਮੇਯੋਗ ਚੀਜ਼ ਹੋਣੀ ਚਾਹੀਦੀ ਹੈ; ਉਸ ਦੇ ਹਾਲਾਤ ਐਸੇ ਹੋਣੇ ਚਾਹੀਦੇ ਹਨ ਕਿ ਉਹ ਬੀਮੇਯੋਗ ਵਿਅਕਤੀ ਜਾਂ ਚੀਜ਼ ਦਾ ਲਾਭ ਲੈ ਸਕਦਾ ਹੋਵੇ ਅਤੇ ਉਨ੍ਹਾਂ ਦੇ ਨਾਸ਼ ਹੋਣ , ਨਾਲ ਉਸ ਤੇ ਕੋਈ ਪ੍ਰਤੀਕੂਲ ਪ੍ਰਭਾਵ ਪੈਂਦਾ ਹੋਵੇ , ਲਾਭ ਦੀ ਕੇਵਲ ਆਸ ਦਾ ਬੀਮਾ ਨਹੀਂ ਹੋ ਸਕਦਾ । ( ਜੋਵਿਟ ਦੀ ਕਾਨੂੰਨੀ ਡਿਕਸ਼ਨਰੀ ਪੰ.985 )

            ਬੀਮੇ ਦਾ ਮੁਆਇਦਾ ਵਣਜਕ ਵਿਹਾਰ ਦੀ ਜਾਤੀ ਦਾ ਹੁੰਦਾ ਹੈ ਅਤੇ ਇਹ ਇਕ ਚੰਗੀ ਤਰ੍ਹਾਂ ਸਥਾਪਤ ਪ੍ਰਥਾ ਹੈ ਕਿ ਤਜਵੀਜ਼ ਦੇ ਮੁਕੰਮਲ ਹੋਣ ਜਾਂ ਜਦੋਂ ਤਜਵੀਜ਼ ਵਿਚਾਰ ਅਧੀਨ ਹੋਵੇ ਜਾਂ ਜਦੋਂ ਪਾਲੀਸੀ ਹਵਾਲੇ ਕਰਨ ਲਈ ਤਿਆਰ ਕੀਤੀ ਜਾ ਰਹੀ ਹੋਵੇ ਤਾਂ ਬੀਮਾਦਾਰ ਨੂੰ ਕੱਵਰ ਨੋਟ ਦੇ ਦਿੱਤਾ ਜਾਂਦਾ ਹੈ । ਕੱਵਰ-ਨੋਟ ਇਕ ਸੀਮਤ ਅਤੇ ਅਸਥਾਈ ਕਰਾਰ ਹੁੰਦਾ ਹੈ । ਉਹ ਆਪਣੇ ਵਿਚ ਮੁਕੰਮਲ ਹੋ ਸਕਦਾ ਹੈ ਜਾਂ ਉਸ ਵਿਚ ਭਵਿਖਤ ਪਾਲੀਸੀ ਦੀਆਂ ਸ਼ਰਤਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ । ਜਦੋਂ ਕੱਵਰਨੋਟ ਵਿਚ ਇਸ ਢੰਗ ਨਾਲ ਪਾਲੀਸੀ ਦਾ ਜ਼ਿਕਰ ਹੋਵੇ ਤਾਂ ਉਸ ਵਿਚ ਸ਼ਰਤਾਂ ਅਤੇ ਬਾਨ੍ਹਾਂ ਦਰਜ ਨਹੀਂ ਕਰਨੀਆਂ ਪੈਂਦੀਆਂ । ਜੇ ਤਜਵੀਜ਼ ਮਿਆਰੀ ਪਾਲੀਸੀ ਲਈ ਹੈ ਅਤੇ ਕੱਵਰ ਨੋਟ ਵਿਚ ਉਸ ਦਾ ਹਵਾਲਾ ਹੈ ਤਾਂ ਇਹ ਸਮਝਿਆ ਜਾਂਦਾ ਹੈ ਕਿ ਬੀਮਾਦਾਰ ਨੇ ਉਹ ਸ਼ਰਤਾਂ ਸਵੀਕਾਰ ਕਰ ਲਈਆਂ ਹਨ । ਬੀਮੇ ਲਈ ਤਜਵੀਜ਼ , ਕੱਵਰ ਨੋਟ ਅਤੇ ਪਾਲੀਸੀ ਵਣਜਕ ਦਸਤਾਵੇਜ਼ ਹਨ ਅਤੇ ਉਨ੍ਹਾਂ ਦਾ ਅਰਥ-ਨਿਰਨਾ ਕਰਨ ਲਗਿਆ ਵਣਜਕ ਆਦਤਾਂ ਅਤੇ ਪ੍ਰਥਾਵਾਂ ਨੂੰ ਪੂਰੇ ਤੌਰ ਤੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ । ਜਿਸ ਸਮੇਂ ਲਈ ਕਵਰ ਨੋਟ ਲਾਗੂ ਰਹਿੰਦਾ ਹੈ ਉਦੋਂ ਵੀ ਧਿਰਾਂ ਦੇ ਸਬੰਧ ਚਿਤਵਤ ਪਾਲੀਸੀ ਦੁਆਰਾ ਸ਼ਾਸਤ ਹੁੰਦੇ ਹਨ । ਬਾਦ ਵਿਚ ਵੀ ਜੇ ਪਾਲੀਸੀ ਦੇਣ ਤੋਂ ਇਨਕਾਰ ਨ ਕਰ ਦਿੱਤਾ ਗਿਆ ਹੋਵੇ ਤਾਂ ਸ਼ਰਤਾਂ ਅਤੇ ਬਾਨ੍ਹਾਂ ਉਹ ਹੀ ਲਾਗੂ ਹੁੰਦੀਆਂ ਹਨ ਜੋ ਪਾਲੀਸੀ ਦੀਆਂ ਹਨ । ਇਸ ਤਰ੍ਹਾਂ ਪਾਲੀਸੀ ਜਾਰੀ ਕਰਨ ਵਿਚ ਦੇਰੀ ਨਾਲ ਕੋਈ ਫ਼ਰਕ ਨਹੀਂ ਪੈਂਦਾ । ਜੇ ਪਾਲੀਸੀ ਵਿਚ ਦੁਅਰਥਤਾ ਜਾਂ ਸ਼ੰਕਾ ਹੋਵੇ ਤਾਂ ਉਸਦੇ ਅਰਥ ਕੰਪਨੀ ਦੇ ਵਿਰੁਧ ਕੀਤੇ ਜਾਂਦੇ ਹਨ । ( ਜਨਰਲ ਅਸ਼ੁਰੈਂਸ ਸੋਸਾਇਟੀ ਬਨਾਮ ਚੰਦਮਲ ਜੈਨ ਏ ਆਈ ਆਰ 1966 ਐਸ ਸੀ 1644 )


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.