ਮਹਿਲਾ ਸ਼ਕਤੀਕਰਣ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Women' s Empowerment ਮਹਿਲਾ ਸ਼ਕਤੀਕਰਣ : ਸੰਸਾਰ ਭਰ ਵਿਚ ਇਸਤਰੀਆਂ ਨੂੰ ਘੱਟ ਅਵਸਰ ਉਪਲੱਭਧ ਹਨ ਅਤੇ ਉਨ੍ਹਾਂ ਨੂੰ ਇਸਤਰੀਆਂ ਹੋਣ ਕਾਰਨ ਅਧਿਕ ਅਧਿਕਾਰ ਉਲੰਘਣਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਈ ਦੇਸ਼ਾਂ ਵਿਚ ਇਸਤਰੀਆਂ ਆਪਣੇ ਪਤੀਆਂ ਦੀਆਂ ਕਾਨੂੰਨੀ ਸੰਪਤੀ ਹੁੰਦੀਆਂ ਹਨ , ਉਹ ਵਿਰਾਸਤ ਵਿਚ ਹਿੱਸਾ ਪ੍ਰਾਪਤ ਨਹੀਂ ਕਰ ਸਕਦੀਆਂ , ਉਧਾਰ ਨਹੀਂ ਲੈ ਸਕਦੀਆਂ ਅਤੇ ਉਨ੍ਹਾਂ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਹਨ । ਇਸਤਰੀਆਂ ਦਾ ਸਿੱਖਿਆ ਪ੍ਰਾਪਤ ਨਾ ਕਰਨਾ , ਆਪਣੇ ਬੱਚਿਆਂ ਦੇ ਦੇਖਭਾਲ ਕਰਨ ਸਬੰਧੀ ਨਿਰਣਾ ਨਾ ਕਰ ਸਕਣਾ ਜਾਂ ਆਪਣੇ ਸੁਤੰਤਰ ਵਿਚਾਰ ਅਨੁਸਾਰ ਕੋਈ ਕੰਮ ਨਾ ਕਰ ਸਕਣਾ ਆਮ ਗੱਲਾਂ ਹਨ । ਇਨ੍ਹਾਂ ਪਾਬੰਦੀਆਂ ਕਾਰਨ ਆਪਣੀ ਉਪਜੀਵਕਾ ਲਈ ਇਸਤਰੀਆਂ ਨੂੰ ਪੂਰਣ ਰੂਪ ਵਿਚ ਪਤੀਆਂ ਤੇ ਆਸਰਿਤ ਹੋਣਾ ਪੈਂਦਾ ਹੈ । ਪਤੀਆਂ ਤੋਂ ਬਿਨ੍ਹਾਂ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ । ਇਸ ਸਥਿਤੀ ਦੇ ਅੰਕੜੇ ਚਮਕਾਉਣ ਵਾਲੇ ਹਨ ।

          ਇਸਤਰੀਆਂ ਸੰਸਾਰ ਦੇ ਕਾਰਜੀ ਘੰਟਿਆ ਦੇ ਦੋ ਤਿਹਾਈ ਘੰਟਿਆ ਲਈ ਕੰਮ ਕਰਦੀਆਂ ਹਨ ਅਤੇ ਸੰਸਾਰ ਦੇ ਅੱਧੇ ਅੰਨ ਦਾ ਉਤਪਾਦਨ ਕਰਦੀਆਂ ਹਨ , ਪਰੰਤੂ ਫਿਰ ਵੀ ਸੰਸਾਰ ਦੀ ਆਮਦਨ ਦਾ 10 ਪ੍ਰਤੀਸ਼ਤ ਕਮਾਉਂਦੀਆਂ ਹਨ ਅਤੇ ਉਹ ਸੰਸਾਰ ਦੀ ਸੰਪਤੀ ਦੇ ਇਕ ਪ੍ਰਤਿਸ਼ਤ ਨਾਲੋਂ ਵੀ ਘੱਟ ਦੀ ਮਾਲਕ ਹਨ ।

          ਸੰਸਾਰ ਵਿਚ ਘਰੇਲੂ ਹਿੰਸਾ ਇਸਤਰੀਆਂ ਦੀ ਸੱਟਫੇਟ ਅਤੇ ਮ੍ਰਿਤੂ ਦਾ ਸਭ ਤੋਂ ਵੱਡਾ ਕਾਰਨ ਹੈ । 45-44 ਉਮਰ ਦੀਆਂ ਇਸਤਰੀਆਂ ਕੈਂਸਰ , ਮਲੇਰੀਆਂ , ਟ੍ਰੈਫਿਕ ਦੁਰਘਟਨਾਵਾਂ ਅਤੇ ਜੰਗ ਨਾਲੋਂ ਘਰੇਲੂ ਹਿੰਸਾ ਵਿਚ ਅਧਿਕ ਮਰਦੀਆਂ ਹਨ । ਸੰਸਾਰ ਭਰ ਦੇ ਇਕ ਬਿਲੀਅਨ ਅਨਪੜ੍ਹਾਂ ਵਿਚ 75 ਪਤੀਸ਼ਤ ਇਸਤਰੀਆਂ ਹਨ ।

          ਪਿਤਾ-ਪੁਰਖੀ ਪ੍ਰਣਾਲੀਆਂ ਵਾਲੀਆਂ ਸਭਿਆਚਾਰਕ ਪਰੰਪਰਾਵਾਂ ਕਾਰਨ ਲਿੰਗ ਵਿਤਕਰੇ ਦਾ ਸਾਹਮਣਾ ਕਰਨਾ ਬਹੁਤ ਹੀ ਔਖਾ ਕੰਮ ਹੈ । ਐਪਰ ਇਹ ਵਿਸਫੋਟਕ ਪਰੰਪਰਾਵਾਂ ਸੰਸਾਰ ਦੀ ਅੱਧੀ ਆਬਾਦੀ ਲਈ ਦਮਨਕਾਰੀ ਹਨ , ਜੋ ਇਸਤਰੀਆਂ ਦੇ ਸਮਾਨਤਾ ਤੇ ਸਿੱਖਿਆ ਅਤੇ ਆਰਥਿਕ ਅਵਸਰ ਦੇ ਅਧਿਕਾਰਾਂ ਨੂੰ ਨਕਾਰਦੇ ਹਨ । ਇਸਤਰੀਆਂ ਦੇ ਸ਼ਕਤੀਕਰਨ ਤੋਂ ਬਿਨ੍ਹਾਂ ਸਮੂਦਾਵਾਂ ਪਾਸ ਗ਼ਰੀਬੀ ਤੇ ਕਾਬੂ ਪਾਉਣ ਦੇ ਕੋਈ ਸਾਧਨ ਨਹੀਂ ਹਨ ।

          ਸਥਾਨਿਕ ਲੀਡਰਸ਼ਿਪ ਨਾਲ ਸਮੂਦਾਇ ਪੱਧਰ ਤੇ ਕੰਮ ਕਰਦੇ ਹੋਏ , ਐਫ਼.ਐਮ.ਡੀ. ਇਸਤਰੀਆਂ ਦੇ ਅਜਿਹੇ ਸ਼ਕਤੀਕਰਣ ਸਮਾਧਾਨਾਂ ਨੂੰ ਏਕੀਕ੍ਰਿਤ ਕਰਨ ਦੇ ਯੋਗ ਹੈ ਜੋ ਸਭਿਆਚਾਰਕ ਰੂਪ ਵਿਚ ਸੰਵੇਨਸ਼ੀਲ ਹਨ ਅਤੇ ਸਮੁੱਚੇ ਸਮੂਦਾਇ ਲਈ ਲਾਭਦਾਇਕ ਹਨ । ਅਸੀਂ 50 ਸਥਾਨਕ ਸੰਗਠਨਾਂ ਦਾ ਭਾਗੀਦਾਰ ਹਾਂ ਜੋ ਕਈ ਪ੍ਰਕਾਰ ਦੀਆਂ ਪਰਖੀਆਂ ਵਿਧੀਆਂ ਰਾਹੀਂ ਇਸਤਰੀਆਂ ਨੂੰ ਅਵਸਰ ਪ੍ਰਦਾਨ ਕਰਦੇ ਹਨ । ਇਨ੍ਹਾਂ ਵਿਚ ਕਿੱਤਾਪਰਕ ਕੁਸ਼ਲਤਾਵਾਂ , ਲਘੂਉਪਕ੍ਰਮ ਵਿਕਾਸ ਟ੍ਰੇਨਿੰਗ , ਲਘੂਵਿੱਤ ਅਵਸਰ , ਸਵੈ-ਸਹਾਇਤਾ ਗਰੁੱਪ , ਅਧਿਕਾਰਾਂ ਸਬੰਧੀ ਸਮੂਦਾਇ ਵਰਕਸ਼ਾਪ , ਪੁਨਰ-ਉਤਪਾਦਕ ਸਵਾਸਥ , ਲਿੰਗ ਸੰਵੇਦਨਸ਼ੀਲਤਾ , ਲੀਡਰਸ਼ਿਪ , ਜੀਵਨ ਕੁਸ਼ਲਤਾਵਾਂ , ਸਾਖ਼ਰਤਾ , ਸ਼ਕਤੀਕਰਣ ਆਦਿ ਸ਼ਾਮਲ ਹਨ , ਅਤੇ ਇਸ ਤੋਂ ਇਲਾਵਾ ਕਾਨੂੰਨੀ ਅਤੇ ਮਨੋਵਿਗਿਅਨਕ ਸਮਲਾਹ ਅਤੇ ਸਮਰੱਥਨ ਮੁਹਿੰਮਾ ਅਤੇ ਹੋਰ ਬਹੁਤ ਕੁਝ ਸ਼ਾਮਲ ਹਨ ।

          ਆਪਣੇ ਸਮੂਦਾਇ ਵਿਚ ਇਸਤਰੀਆਂ ਦੇ ਵੱਧਣ ਫੁਲਣ ਲਈ ਐਫ਼.ਐਸ.ਡੀ. ਲੋੜੀਂਦੇ ਸਾਧਨ ਅਤੇ ਵਸੀਲੇ ਪ੍ਰਦਾਨ ਕਰਦਾ ਹੈ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.