ਮੌਨੀਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Monitor

ਮੌਨੀਟਰ ( Monitor ) ਜਾਂ ਵੀਡੀਯੂ ( Video Display Unit ) ਇਕ ਮਹੱਤਵਪੂਰਨ ਆਉਟਪੁਟ ਯੰਤਰ ਹੈ । ਅਸੀਂ ਕੰਪਿਊਟਰ ਉੱਤੇ ਜੋ ਕੰਮ ਕਰਦੇ ਹਾਂ ਉਹ ਮੌਨੀਟਰ ਉੱਤੇ ਨਜ਼ਰ ਆਉਂਦਾ ਹੈ । ਮੌਨੀਟਰ ਉੱਤੇ ਦਸਤਾਵੇਜ਼ ਜਾਂ ਟੈਕਸਟ ( Text ) ਅਤੇ ਚਿੱਤਰਾਂ ( Graphics ) ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ।

ਟੈਕਸਟ ਮੋਡ ਵਿੱਚ ਮੌਨੀਟਰ ਦੀ ਸਕਰੀਨ ਲੰਬਾਤਮਕ ਅਤੇ ਖੜ੍ਹੀਆਂ ਕਤਾਰਾਂ ਵਿੱਚ ਵੰਡੀ ਜਾਂਦੀ ਹੈ । ਲੰਬਾਤਮਕ ਕਤਾਰਾਂ ਨੂੰ ਰੋਅਜ਼ ( Rows ) ਅਤੇ ਖੜ੍ਹੀਆਂ ਕਤਾਰਾਂ ਨੂੰ ਕਾਲਮਜ਼ ( Columns ) ਕਿਹਾ ਜਾਂਦਾ ਹੈ । ਰੋਅਜ਼ ਅਤੇ ਕਾਲਮਜ਼ ਮਿਲ ਕੇ ਸੈੱਲ ( Cell ) ਬਣਾਉਂਦੇ ਹਨ । ਵਰਣਨਯੋਗ ਹੈ ਕਿ ਇਕ ਸਧਾਰਨ ਮੌਨੀਟਰ ਦੀ ਸਕਰੀਨ ਉੱਪਰ ਪ੍ਰਤੀ ਰੋਅ 80 ਅੱਖਰ ਲਿਖੇ ਜਾ ਸਕਦੇ ਹਨ ਤੇ ਇਕ ਸਕਰੀਨ ਵਿੱਚ ਅਜਿਹੀਆਂ ਕੁੱਲ 25 ਰੋਅਜ਼ ਹੁੰਦੀਆਂ ਹਨ ।

ਗ੍ਰਾਫਿਕਸ ਮੋਡ ਵਿੱਚ ਸਕਰੀਨ ਨਿੱਕੀਆਂ-ਨਿੱਕੀਆਂ ਬਿੰਦੀਆਂ ਜਾਂ ਪਿਕਸਲਜ਼ ( Pixels ) ਵਿੱਚ ਵੰਡੀ ਜਾਂਦੀ ਹੈ । ਸਕਰੀਨ ਉੱਤੇ ਮੌਜੂਦ ਬਿੰਦੀਆਂ ਦੀ ਸੰਖਿਆ ਨੂੰ ਰੇਜ਼ੂਲੋਸ਼ਨ ( Resolution ) ਕਿਹਾ ਜਾਂਦਾ ਹੈ । ਇਹ ਬਿੰਦੀਆਂ ਜਿੰਨੀਆਂ ਜ਼ਿਆਦਾ , ਛੋਟੀਆਂ ਤੇ ਨੇੜੇ-ਨੇੜੇ ਹੋਣਗੀਆਂ , ਰੇਜ਼ੂਲੋਸ਼ਨ ਉਨ੍ਹਾਂ ਹੀ ਚੰਗਾ ਹੋਵੇਗਾ ਤੇ ਇਸ ਨਾਲ ਬਿਹਤਰੀਨ ਤਸਵੀਰ ਤਿਆਰ ਹੋਵੇਗੀ । ਇਕ ਚੰਗੇ ਰੇਜ਼ੂਲੋਸ਼ਨ ਵਾਲੇ ਮੌਨੀਟਰ ਦੀ ਸਕਰੀਨ ਉੱਤੇ 1024 x 768 ਬਿੰਦੀਆਂ ਹੁੰਦੀਆਂ ਹਨ ।

ਮੌਨੀਟਰ ਮੁੱਖ ਤੌਰ ' ਤੇ ਦੋ ਤਰ੍ਹਾਂ ਦੇ ਹੁੰਦੇ ਹਨ- ਮੋਨੋਕਰੋਮ ( Monochrome ) ਮੌਨੀਟਰ ਅਤੇ ਕਲਰਡ ( Coloured ) ਮੌਨੀਟਰ । ਮੋਨੋਕਰੋਮ ਮੌਨੀਟਰ ਬਲੈਕ ਐਂਡ ਵਾਈਟ ਕਿਸਮ ਦੇ ਹੁੰਦੇ ਹਨ ਜਦਕਿ ਕਲਰਡ ਮੌਨੀਟਰ ਨਤੀਜਿਆਂ ਨੂੰ ਵਿਭਿੰਨ ਰੰਗਾਂ ਵਿੱਚ ਦਿਖਾਉਂਦੇ ਹਨ । ਵਰਤਮਾਨ ਸਮੇਂ ਵਿੱਚ ਕਲਰਡ ਮੌਨੀਟਰਾਂ ਦਾ ਰਿਵਾਜ ਚੱਲ ਰਿਹਾ ਹੈ । ਦੋਵੇਂ ਪ੍ਰਕਾਰ ਦੇ ਮੌਨੀਟਰਾਂ ਵਿੱਚ ਕੈਥੋਡ ਰੇਅ ਟਿਊਬ ( Cathode Ray Tube ) ਲੱਗੀ ਹੁੰਦੀ ਹੈ । ਅੱਜ-ਕੱਲ੍ਹ ਐਲਸੀਡੀ ( Liquid Crystal Display ) ਆਧਾਰਿਤ ਫਲੈਟ ਸਕਰੀਨ ਵਾਲੇ ਮੌਨੀਟਰ ਵਧੇਰੇ ਲੋਕ-ਪ੍ਰਿਆ ਹੋ ਰਹੇ ਹਨ । ਇਹ ਮੌਨੀਟਰ ਹਲਕੇ ਹੁੰਦੇ ਹਨ ਤੇ ਚੰਗੇ ਮਿਆਰ ਵਾਲੀ ਆਉਟਪੁਟ ਪੇਸ਼ ਕਰਦੇ ਹਨ । ਇਹਨਾਂ ਦਾ ਇਸਤੇਮਾਲ ਛੋਟੇ ਕੰਪਿਊਟਰਾਂ ਜਾਂ ਡਿਜੀਟਲ ਘੜੀਆਂ ਵਿੱਚ ਕੀਤਾ ਜਾਂਦਾ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਮੌਨੀਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Monitor

ਇਹ ਕੰਪਿਊਟਰ ਦੀ ਇਕ ਮਹੱਤਵਪੂਰਨ ਆਉਟਪੁਟ ਜਾਂ ਨਤੀਜਾ ਇਕਾਈ ( Output Unit ) ਹੈ । ਇਸ ਦੀ ਵਰਤੋਂ ਸਾਫਟ ਕਾਪੀ ( Soft Copy ) ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ । ਇਸ ਨੂੰ ਵੀਡੀਓ ਡਿਸਪਲੇ ਯੂਨਿਟ ( VDU ) ਵੀ ਕਿਹਾ ਜਾਂਦਾ ਹੈ । ਇਸ ਦੀ ਸ਼ਕਲ ਟੈਲੀਵਿਜ਼ਨ ਦੀ ਸਕਰੀਨ ਵਰਗੀ ਹੁੰਦੀ ਹੈ । ਆਮ ਤੌਰ ' ਤੇ ਇਸ ਵਿੱਚ ਕੈਥੋਡ ਰੇਅ ਟਿਊਬ ( CRT ) ਦਾ ਇਸਤੇਮਾਲ ਕੀਤਾ ਜਾਂਦਾ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.