ਰਾਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਸ (ਨਾਂ,ਇ,ਪੁ) ਰਾਸ-ਲੀਲ੍ਹਾ; ਬ੍ਰਜ ਦਾ ਇੱਕ ਨਾਚ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰਾਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਸ (ਨਾਂ,ਇ) ਪੂੰਜੀ; ਸਰਮਾਇਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰਾਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਸ 1 [ਨਾਂਇ] ਰਾਸ-ਲੀਲ੍ਹਾ; ਬ੍ਰਿਜ ਦਾ ਇੱਕ ਨਾਚ; ਸ਼ੋਰ-ਸ਼ਰਾਬਾ, ਰੌਲ਼ਾ-ਰੱਪਾ 2 [ਨਾਂਇ] ਵਾਗ , ਲਗਾਮ 3 [ਨਾਂਇ] ਪੂੰਜੀ, ਸਰਮਾਇਆ , ਨਿਵੇਸ਼; ਪਸ਼ੂਆਂ ਦੀ ਗਿਣਤੀ ਦੱਸਣ ਵਾਲ਼ਾ ਸ਼ਬਦ

(ਜਿਵੇਂ ਦੋ ਰਾਸ ਬਲ਼ਦ) 4 [ਨਾਂਇ] ਜੋਤਿਸ਼ ਅਨੁਸਾਰ ਬਾਰਾਂ ਰਾਸ਼ੀਆਂ ਵਿੱਚੋਂ ਕੋਈ ਇੱਕ 5 [ਵਿਸ਼ੇ] ਠੀਕ, ਸਹੀ, ਦਰੁਸਤ; ਅਨੁਕੂਲ, ਸੁਖਾਵਾਂ, ਸਾਜ਼ਗਾਰ, ਮੁਆਫ਼ਕ; ਲਾਹੇਵੰਦ, ਲਾਭਕਾਰੀ, ਉਪਯੋਗੀ 6 [ਨਾਂਪੁ] ਇੱਕ ਮਾਤ੍ਰਿਕ ਛੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6646, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਾਸ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਾਸ (ਸੰ.। ਸੰਸਕ੍ਰਿਤ*) ੧. ਪੂੰਜੀ। ਯਥਾ-‘ਗੁਣ ਰਾਸਿ ਬੰਨਿੑ ਪਲੈ ਆਨੀ’। ਤਥਾ-‘ਕੂੜੀ ਰਾਸ ਕੂੜਾ ਵਾਪਾਰ’।

੨. (ਗੁ.। ਫ਼ਾਰਸੀ ਰਾਸਤ ਦਾ ਸੰਖੇਪ) ਦਰੁਸਤ, ਸੱਚੀ , ਸਿੱਧੀ। ਸੱਚਾ। ਯਥਾ-‘ਚਉਥੀ ਨੀਅਤਿ ਰਾਸਿ ਮਨੁ ’। ਤਥਾ-‘ਜੇ ਨੀਅਤਿ ਰਾਸਿ ਕਰੇ ’। ਤਥਾ-‘ਸਚੁ ਵਖਰੁ ਧਨੁ ਰਾਸਿ ਲੈ ’।           

ਦੇਖੋ, ‘ਵਖਰੁ’

੩. (ਸੰਸਕ੍ਰਿਤ) ਇਕ ਤਰ੍ਹਾਂ ਦੀ ਲੀਲ੍ਹਾ , ਜੋ ਕ੍ਰਿਸ਼ਨ, ਰਾਮ ਆਦਿਕਾਂ ਦੇ ਕੌਤਕ ਬਣਾ ਕਰ ਲੋਗਾਂ ਨੂੰ ਦਿਖਲਾਏ ਜਾਂਦੇ ਹਨ। ਜਿਸ ਵਿਚ ਸਰੂਪ ਬਣ ਕੇ ਨੱਚਦੇ, ਗਾਉਂਦੇ ਤੇ ਬਤਾਵਾ ਕਰਦੇ ਹਨ। ਯਥਾ-‘ਰਾਸਿ ਮੰਡਲੁ ਕੀਨੋ ਆਖਾਰਾ’।       ਦੇਖੋ , ‘ਰਹਰਾਸਿ’

----------

* ਸੰਸਕ੍ਰਿਤ ਵਿਚ ਰਾਸ਼ਿ=ਢੇਰ। ੨. ਸੂਰਜ ਦੇ ੧੨ ਟਿਕਾਣਿਆਂ ਨੂੰ ਬੀ ਰਾਸ਼ਿ ਯਾ ਰਾਸ ਕਹਿੰਦੇ ਹਨ ਤੇ ਅ਼ਰਬੀ ਵਿਚ ਰਾਸ=ਉਚ੍ਯਾਈ। ਫ਼ਾਰਸੀ ਵਿਚ ਪਸ਼ੂਆਂ ਦੀ ਗਿਣਤੀ ਵੇਲੇ -ਨਗ- ਦੇ ਅਰਥ ਦੇਂਦਾ ਹੈ, ਜਿਹਾ ਕੁ ਪੰਜ ਰਾਸ ਘੋੜੇ ਅਰਥਾਤ ਪੰਜ ਨਗ ਘੋੜਿਆਂ ਦੇ। ਪਰ ਰਾਸੁਲ ਮਾਲ=ਅ਼ਰਬੀ ਵਿਚ ਪੂੰਜੀ, ਮੂੜੀ ਨੂੰ ਕਹਿੰਦੇ ਹਨ। ਪੰਜਾਬੀ ਵਿਚ ਰਾਸ=ਪੂੰਜੀ, ਮੂੜੀ।   


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਰਾਸ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰਾਸ : ਗੋਪੀਆਂ ਨਾਲ ਸ੍ਰੀ ਕ੍ਰਿਸ਼ਨ ਦੇ ਖੇਲ ਵਿਲਾਸ ਦੇ ਨਾਟਕ ਨੂੰ ਰਾਸ ਆਖਿਆ ਜਾਂਦਾ ਹੈ। ਇਸ ਲਈ ਸ਼ਬਦ ਰਾਸ-ਲੀਲਾ ਵੀ ਵਰਤਿਆ ਜਾਂਦਾ ਹੈ। ਰਾਸ ਇਕ ਸੰਗੀਤ-ਨਾਟ ਹੈ ਜਿਸ ਵਿਚ ਕੁਝ ਕਲਾਕਾਰ ਸ੍ਰੀ ਕ੍ਰਿਸ਼ਨ ਜੀ ਅਤੇ ਗੋਪੀਆਂ ਦਾ ਸਵਾਂਗ ਰਚਾ ਕੇ ਸਟੇਜ ਉੱਪਰ ਨਾਟਕ ਕਰ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-19-12-39-19, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.