ਵਸੀਅਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਸੀਅਤ (ਨਾਂ,ਇ) ਆਪਣੀ ਜਾਇਦਾਦ ਦੀ ਵੰਡ ਬਾਰੇ ਲਿਖ਼ਤੀ ਜਤਾਈ ਅੰਤਿਮ ਇੱਛਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਸੀਅਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਸੀਅਤ [ਨਾਂਇ] ਕਿਸੇ ਵਿਅਕਤੀ ਦੀ ਆਪਣੀ ਜਾਇਦਾਦ ਦੇ ਨਿਬੇੜੇ ਬਾਰੇ ਆਖ਼ਰੀ ਇੱਛਾ/ਲਿਖਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਸੀਅਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Devise_ਵਸੀਅਤ: ਸੰਪਤੀ ਦੇ ਵਸੀਅਤੀ ਨਿਪਟਾਰੇ ਦੇ ਸਬੰਧ ਵਿਚ ਵਰਤਿਆ ਜਾਂਦਾ ਹੈ ਅਤੇ ਆਮ ਤੌਰ ਤੇ ਅਚੁੱਕਵੀਂ ਸੰਪਤੀ ਨਾਲ ਆਉਂਦਾ ਹੈ। ਚੁਕਵੀਂ ਸੰਪਤੀ ਬਾਰੇ ਵਸੀਅਤ ਵਿਚ bequeath ਵਰਤਿਆ ਜਾਂਦਾ ਹੈ। ਐਪਰ bequeath ਦੇ ਅਰਥ ਇਸ ਤੋਂ ਵਿਸ਼ਾਲ ਹਨ ਅਤੇ ਚੁੱਕਵੀਂ ਅਤੇ ਅਚੁਕਵੀਂ ਸੰਪਤੀ ਦੋਹਾਂ ਦੇ ਸਬੰਧ ਵਿਚ ਵਰਤ ਲਿਆ ਜਾਂਦਾ ਹੈ। ਆਮ ਤੌਰ ਤੇ Devisee ਅਚੁੱਕਵੀਂ ਸੰਪਤੀ ਦਾ ਪਾਤਰ ਹੁੰਦਾ ਹੈ ਜਿਸ ਨੂੰ ਅਚੁੱਕਵੀਂ ਸੰਪਤੀ ਦਿੱਤੀ ਜਾਂਦੀ ਹੈ ਅਤੇ ਜਿਸ ਨੂੰ ਚੁਕਵੀਂ ਸੰਪਤੀ ਦਿੱਤੀ ਜਾਂਦੀ ਹੈ ਉਸ ਨੂੰ Legatee ਅਰਥਾਤ ਚੁੱਕਵੀਂ ਸੰਪਤੀ ਦਾ ਪਾਤਰ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4076, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਸੀਅਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Testament_ਵਸੀਅਤ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ‘ਪਰੰਪਰਾਗਤ ਰੂਪ ਵਿਚ ਇਸ ਦਾ ਮਤਲਬ ਹੈ ਜ਼ਾਤੀ ਸੰਪਤੀ ਦਾ ਨਿਪਟਾਰਾ ਕਰਦੀ ਵਸੀਅਤ।
ਜੋਵਿਟ ਦੀ ਇੰਗਲਿਸ਼ ਡਿਕਸ਼ਨਰੀ ਆਫ਼ ਲਾ ਅਨੁਸਾਰ ਇਸ ਦਾ ਮਤਲਬ ਹੈ ਜ਼ਾਤੀ ਸੰਪਤੀ ਬਾਰੇ ਵਸੀਅਤ; ਜਿਸ ਵਸੀਅਤ ਵਿਚ ਜ਼ਮੀਨ ਦਾ ਨਿਪਟਾਰਾ ਕੀਤਾ ਗਿਆ ਹੋਵੇ ਉਸ ਨੂੰ ਟੈਸਟਾਮੈਂਟ ਨਹੀਂ ਕਿਹਾ ਜਾਂਦਾ। ਆਧੁਨਿਕ ਕਾਨੂੰਨ ਵਿਚ ਟੈਸਟਾਮੈਂਟ ਸ਼ਬਦ ਦੀ ਵਰਤੋਂ ਬਹੁਤ ਘਟ ਕੀਤੀ ਜਾਂਦੀ ਹੈ, ਲੇਕਿਨ ਯਥਾਰੀਤੀ ਕੀਤੀ ਗਈ ਵਸੀਅਤ (will) ਦੀ ਸੂਰਤ ਵਿਚ ਸਿਰਲੇਖ ਵਜੋਂ ਇਸ ਦੀ ਵਰਤੋਂ ਬਦਸਤੂਰ ਚਲਦੀ ਹੈ ਜਿਵੇਂ ਕਿ ‘‘ਇਹ ਮੇਰੀ ਅਰਥਾਤ ੳ ਅ ੲ ਦੀ ਆਖ਼ਰੀ ਵਸੀਅਤ ਹੈ।’’
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਸੀਅਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Will_ਵਸੀਅਤ: ਵਸੀਅਤ ਦਾ ਮਤਲਬ ਹੈ ਉਹ ਲਿਖਤ ਜਿਸ ਦੁਆਰਾ ਕੋਈ ਵਿਅਕਤੀ ਆਪਣੀ ਸੰਪਤੀ ਦਾ ਅਜਿਹਾ ਨਬੇੜਾ ਕਰਦਾ ਹੈ, ਜਿਸ ਨੇ ਉਸ ਦੀ ਮਿਰਤੂ ਤੋਂ ਬਾਦ ਪ੍ਰਭਾਵੀ ਹੋਣਾ ਹੁੰਦਾ ਹੈ, ਅਤੇ ਜਿਸ ਦੀ ਪ੍ਰਕਿਰਤੀ ਅਸਥਾਈ ਹੁੰਦੀ ਹੈ ਅਤੇ ਜੀਵਨ ਕਾਲ ਦੇ ਦੌਰਾਨ ਉਹ ਉਸ ਨੂੰ ਪਰਤਾ ਸਕਦਾ ਹੈ। ਭਾਰਤੀ ਉੱਤਰ ਅਧਿਕਾਰ ਐਕਟ, 1925 ਦੀ ਧਾਰਾ 2(h) ਵਿਚ ‘ਵਿਲ ’ ਅਥਵਾ ਵਸੀਅਤ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਗਿਆ ਹੈ, ‘‘ਵਸੀਅਤ ਦਾ ਮਤਲਬ ਹੈ ਵਸੀਅਤਕਾਰ ਦੁਆਰਾ ਆਪਣੀ ਸੰਪਤੀ ਬਾਰੇ ਆਪਣੇ ਇਰਾਦੇ ਦਾ ਉਹ ਕਾਨੂੰਨੀ ਐਲਾਨਨਾਮਾ ਜਿਸ ਨੂੰ ਉਹ ਆਪਣੀ ਮਿਰਤੂ ਉਪਰੰਤ ਪ੍ਰਭਾਵੀ ਬਣਾਉਦਾ ਚਾਹੁੰਦਾ ਹੈ।’’ ਸਾਧਾਰਨ ਖੰਡ ਐਕਟ 1897 ਦੀ ਧਾਰਾ 3(64) ਵਿਚ ਵਸੀਅਤ ਸ਼ਬਦ ਦੇ ਅਰਥਾਂ ਵਿਚ ਸਪਸ਼ਟਤਾ ਲਿਆਉਣ ਲਈ ਕਿਹਾ ਗਿਆ ਹੈ ਕਿ, ‘‘ਵਸੀਅਤ ਵਿਚ ਸ਼ਾਮਲ ਹੋਵੇਗੀ ਕੋਈ ਕੋਡੀਸਿਲ ਅਤੇ ਮਰਨ ਉਪਰੰਤ ਸੰਪਤੀ ਦਾ ਸਵੈ-ਇੱਛਤ ਨਿਬੇੜਾ ਕਰਨ ਵਾਲੀ ਹਰਿਕ ਲਿਖਤ।’’
ਭਾਰਤੀ ਦੰਡ ਸੰਘਤਾ ਦੀ ਧਾਰਾ 31 ਵਿਚ ਮੂਲ ਅੰਗਰੇਜ਼ੀ ਪਾਠ ਵਿਚ ਵਿਲ ਅਤੇ ਟੈਸਟਾਮੈਂਟ ਦੋ ਸ਼ਬਦ ਵਰਤੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਵਸੀਅਤ (ਵਿਲ) ਦਾ ਮਤਲਬ ਹੈ ਕੋਈ ਵੀ ‘ਟੈਸਟਾਮੈਂਟਰੀ ਦਸਤਾਵੇਜ਼। ਵਾਰਟਨ ਦੀ ਲਾ ਲੈਕਸੀਕਨ ਵਿਚ ਨਿੱਜੀ ਸੰਪਤੀ ਦੇ ਮਾਲਕ ਦੀ ਮਿਰਤੂ ਉਪਰੰਤ ਨਿੱਜੀ ਸੰਪਤੀ ਦੇ ਉਸ ਦੀ ਇੱਛਾ ਅਤੇ ਨਿਦੇਸ਼ ਅਨੁਸਾਰ ਨਿਪਟਾਰੇ ਨੂੰ ਟੈਸਟਾਮੈਂਟ ਕਿਹਾ ਗਿਆ ਹੈ। ਲੇਕਿਨ ਪੰਜਾਬੀ ਵਿਚ ‘ਵਿਲ’ ਅਤੇ ਟੈਸਟਾਮੈਂਟ ਦੋਹਾਂ ਸ਼ਬਦਾਂ ਲਈ ਵਸੀਅਤ ਸ਼ਬਦ ਹੀ ਪ੍ਰਚੱਲਤ ਹੈ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਵਸੀਅਤ ਦਾ ਮਤਲਬ ਹੈ ਕੋਈ ਵੀ ਅਜਿਹਾ ਦਸਤਾਵੇਜ਼ ਜਿਸ ਵਿਚ ਕਿਸੇ ਸੰਪਤੀ ਦੇ ਮਾਲਕ ਦੀ ਮਿਰਤੂ ਉਪਰੰਤ ਉਸ ਸੰਪਤੀ ਦੇ ਨਿਪਟਾਰੇ ਬਾਰੇ ਮਾਲਕ ਦੀ ਇੱਛਾ ਅਤੇ ਨਿਦੇਸ਼ ਦਰਜ ਕੀਤੇ ਗਏ ਹੋਣ। ਭਾਰਤੀ ਉੱਤਰ ਅਧਿਕਾਰ ਐਕਟ 1925 ਦੀ ਧਾਰਾ 2 (ਅ) ਵਿਚ ਵਸੀਅਤ (ਵਿਲ) ਨੂੰ ਵਸੀਅਤਕਾਰ ਦਾ ਆਪਣੀ ਸੰਪਤੀ ਬਾਰੇ ਆਪਣੇ ਇਰਾਦੇ ਦਾ ਕਾਨੂੰਨੀ ਐਲਾਨ ਕਿਹਾ ਗਿਆ ਹੈ ਜਿਸ ਨੂੰ ਉਸ ਦੀ ਮੌਤ ਉਪਰੰਤ ਉਸ ਦੀ ਖ਼ਾਹਿਸ਼ ਅਨੁਸਾਰ ਅਮਲ ਵਿਚ ਲਿਆਂਦਾ ਜਾਣਾ ਹੁੰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First