ਵਾਇਟ ਪੇਪਰ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

White paper ਵਾਇਟ ਪੇਪਰ : ਵਾਇਟ ਪੇਪਰ ਵਿਚ ਪ੍ਰਮਾਣਕ ਰਿਪੋਰਟ ਜਾਂ ਗਾਈਡ ਹੁੰਦਾ ਹੈ ਜੋ ਕਿਸੇ ਵਿਸ਼ੇਸ਼ ਮਸਲੇ ਜਾਂ ਸਮੱਸਿਆ ਨੂੰ ਉਜਾਗਰ ਕਰਦਾ ਹੈ । ਵਾਇਟ ਪੇਪਰ ਪਾਠਕਾਂ ਨੂੰ ਸਿਖਿਅਕ ਕਰਨ ਲਈ ਅਤੇ ਨਿਰਣੇ ਲੈਣ ਵਿਚ ਲੋਕਾਂ ਦੀ ਸਹਾਇਤਾ ਕਰਨ ਈ ਜਾਰੀ ਕੀਤੇ ਜਾਂਦੇ ਹਨ ਅਤੇ ਇਹਨਾਂ ਨੂੰ ਅਕਸਰ ਰਾਜਨੀਤੀ , ਪਾਲਿਸੀ , ਵਪਾਰ ਅਤੇ ਤਕਨੀਕੀ ਖੇਤਰਾਂ ਲਈ ਵਰਤਿਆ ਜਾਂਦਾ ਹੈ । ਵਣਜੀ ਵਰਤੋਂ ਵਿਚ ਵੀ ਵਾਇਟ ਪੇਪਰ ਨੂੰ ਵਪਾਰਾਂ ਦੁਆਰਾ ਅੰਤੀਕਰਣ ਜਾਂ ਵਿਕਰੀ ਸਾਧਨ ਵਜੋਂ ਵਰਤਿਆ ਜਾਂਦਾ ਹੈ । ਨੀਤੀ-ਨਿਰਮਾਣ ਆਮ ਕਰਕੇ ਯੂਨੀਵਰਸਿਟੀਆਂ ਜਾਂ ਅਕਾਦਮਿਕ ਕਰਮਚਾਰੀਆਂ ਪਾਸੋਂ ਮਾਹਿਰ ਰਾਵਾਂ ਸਹਿਤ ਪਾਲਿਸੀ ਵਿਕਾਸ ਜਾਂ ਸਬੰਧਤ ਖੋਜ ਸਬੰਧੀ ਸੂਚਨਾ ਪ੍ਰਾਪਤ ਕਰਨ ਲਈ ਵੀ ਵਾਇਟ ਪੇਪਰ ਜਾਰੀ ਕਰਨ ਦੀ ਪ੍ਰਾਰਥਨਾ ਕਰਦੇ ਹਨ ।

          ਰਾਸ਼ਟਰ-ਮੰਡਲ ਦੇਸ਼ਾਂ ਵਿਚ ‘ ਵਾਇਟ ਪੇਪਰ’ ਨੂੰ ਸਰਕਾਰੀ ਪਾਲਿਸੀ ਦਰਸਾਉਂਦੇ ਸੰਸਦੀ ਪੇਪਰ ਦੀ ਥਾਂ ਇਸ ਨਾਂ ਨਾਲ ਸੱਦਿਆ ਜਾਂਦਾ ਹੈ । ਯੂਨਾਈਟਿਡ ਕਿੰਗਡਮ ਵਿਚ ਇਹ ਅਕਸਰ ‘ ਕਮਾਡ ਪੇਪਰਾਂ’ ਵਜੋਂ ਜਾਰੀ ਕੀਤੇ ਜਾਂਦੇ ਹਨ । ਵਾਇਟ ਪੇਪਰ ਸਰਕਾਰ ਦੁਆਰਾ ਜਾਰੀ ਕੀਤੇ ਜਾਂਦੇ ਹਨ ਅਤੇ ਇਹ ਨੀਤੀ ਨਿਰਧਾਰਣ ਕਰਦੇ ਹਨ ਜਾਂ ਵਰਤਮਾਨ ਨਾਲ ਸਬੰਧਤ ਕਿਸੇ ਵਿਸ਼ੇ ਤੇ ਕਾਰਵਾਈ ਕਰਨ ਦਾ ਸੁਝਾਉ ਦਿੰਦੇ ਹਨ । ਭਾਵੇਂ ਕਿਸੇ ਸਮੇਂ ਵਾਇਟ ਪੇਪਰ ਕਿਸੇ ਨਵੇਂ ਕਾਨੂੰਨ ਦੇ ਵਿਵਰਣਾਂ ਸਬੰਧੀ ਸਲਾਹ ਮਸ਼ਵਰੇ ਦੇਦ ਰੂਪ ਵਿਚ ਵੀ ਹੋ ਸਕਦਾ ਹੈ । ਪਰੰਤੂ ਇਹ ਸਰਕਾਰ ਦੁਆਰਾ ਨਵੇਂ ਕਾਨੂੰਨ ਨੂੰ ਪਾਸ ਕਰਨ ਦੇ ਕੋਈ ਸੰਕੇਤੇ ਨਹੀਂ ਹੁੰਦਾ । ਇਨ੍ਹਾਂ ਦੇ ਪ੍ਰਤਿਕੂਲ ਗ੍ਰੀਨ ਪੇਪਰਾਂ ਦੇ , ਜੋ ਬਹੁਤ ਅਧਿਕ ਵਾਰ ਜਾਰੀ ਕੀਤੇ ਜਾਂਦੇ ਹਨ , ਉਦੇਸ਼ ਵਿਸਤ੍ਰਿਤ ਹੁੰਦੇ ਹਨ । ਇਹ ਗ੍ਰੀਨ ਪੇਪਰ ਜਿੰਨ੍ਹਾਂ ਨੂੰ ਸਲਾਹਕਾਰੀ ਦਸਤਾਵੇਜ਼ ਵੀ ਕਿਹਾ ਜਾਂਦਾ ਹੈ , ਕੇਵਲ ਹੋਰ ਕਾਨੂੰਨਾਂ ਦੇ ਵਿਵਰਣਾਂ ਵਿਚ ਲਾਗੂ ਕੀਤੀ ਜਾਣ ਵਾਲੀ ਜੁਗਤ ਦੀ ਤਜਵੀਜ਼ ਸੁਝਾ ਸਕਦੇ ਹਨ ਜਾਂ ਉਹ ਅਜਿਹੀਆਂ ਤਜਵੀਜ਼ਾਂ ਦੇ ਸਕਦੇ ਹਨ , ਜੋ ਸਰਕਾਰ ਲੋਕ ਵਿਚਾਰਾਂ ਅਤੇ ਰਾਵਾਂ ਬਾਰੇ ਪ੍ਰਾਪਤ ਕਰਨਾ ਚਾਹੁਦੀ ਹੋਵੇ ।

          ਯੂਰਪੀਅਨ ਕਮਿਸ਼ਨ ਦੁਆਰਾ ਪ੍ਰਕਾਸ਼ਿਤ ਵਾਇਟ ਪੇਪਰ ਅਜਿਹੇ ਦਸਤਾਵੇਜ਼ ਹਨ ਜਿਨ੍ਹਾਂ ਵਿਚ ਕਿਸੇ ਵਿਸ਼ੇਸ਼ ਖਤੇ ਵਿਚ ਯੂਰਪੀਅਨ ਯੂਨੀਅਨ ਕਾਰਵਾਈ ਲਈ ਤਜਵੀਜ਼ਾਂ ਹੁੰਦੀਆਂ ਹਨ । ਇਹ ਕਦੇ ਕਦੇ ਲੋਕ ਸਲਾਹ ਪ੍ਰਕ੍ਰਿਆ ਸ਼ੁਰੂ ਕਰਨ ਲਈ ਜਾਰੀ ਕੀਤੇ ਗ੍ਰੀਨ ਪੇਪਰ ਨੂੰ ਵੀ ਅਪਨਾਉਂਦੇ ਹਨ ।

          ਉਦਾਹਰਨ ਵਜੋਂ

          ਰੂਸ ਵਿਚ ਬੋਲ ਸਿਵਕਵਾਦ ਸਬੰਧੀ ਰਿਪੋਰਟਾਂ ਦਾ ਸੰਗ੍ਰਹਿ , ਅਪ੍ਰੈਲ , 1919 : -ਇਸ ਨੂੰ ਆਮ ਕਰਕੇ ਵਾਇਟ ਪੇਪਰ ਕਿਹਾ ਜਾਂਦਾ ਹੈ ਜੋ ਬੋਲ ਸ਼ਿਵਕ ਕ੍ਰਾਂਤੀ ਸਬੰਧੀ ਰੂਸ ਵਿਚ ਬਰਤਾਨਵੀ ਦੁਆਰਾ ਭੇਜੇ ਟੈਲੀਗ੍ਰਾਫਿਕ ਸੰਦੇਸ਼ਾਂ ਦਾ ਸੰਗ੍ਰਹਿ ਹੈ । ਚਰਚਲ ਵਾਇਟ ਪੇਪਰ , 1927-ਯਹੂਦੀਆਂ ਲਈ ਫ਼ਲਸਤੀਨ ਵਿਚ ਰਾਸ਼ਟਰੀ ਪੱਧਰ ਦੀ ਯੋਜਨਾਬੰਦੀ

          1939 ਦਾ ਵਾਇਟ ਪੇਪਰ-ਜਿਸ ਵਿਚ ਏਕੀਕ੍ਰਿਤ ਫ਼ਲਸਤੀਨੀ ਰਾਜ ਦੀ ਸਥਾਪਨਾ ਅਤੇ ਯਹੂਦੀਆਂ ਦੀ ਸੀਮਿਤ ਪਰਵਾਸ ਅਤੇ ਜਮੀਨ ਖ਼ਰੀਦਣ ਦੀ ਸੀਮਿਤ ਯੋਗਤਾ ਦੀ ਮੰਗ ਕੀਤੀ ਗਈ ।

          ਪੂਰਣ ਰੁਜ਼ਗਾਰ ਸਬੰਧੀ ਵਾਇਟ ਪੇਪਰ , 1995-ਆਸਟ੍ਰੇਲਿਆ ਦਾ ਰਾਸ਼ਟਰਮੰਡਲ ਦੇ ਲੋਕਾਂ ਨੂੰ ਨੌਕਰੀਆਂ ਦੇਣ ਲਈ ਰਾਜਾਂ ਦੀ ਜ਼ਿੰਮੇਵਾਰੀ ਪਰਵਾਨ ਕਰਨ ਸਬੰਧੀ । ਰੱਖਿਆ ਸਬੰਧੀ ਵਾਇਟ ਪੇਪਰ , 1964-ਇਸ ਕਾਰਨ ਆਧੁਨਿਕ ਕੈਨੇਰੀਅਨ ਫੌਜਾਂ ਦੀ ਸਥਾਪਨਾ ਹੋਈ ।

          1966 ਰੱਖਿਆ ਵਾਇਟ ਪੇਪਰ-ਇਸ ਨੇ ਰਾਇਲ ਨੇਵੀ ਲਈ ਸੀ.ਵੀ.ਏ.-01 ਕਲਾਸ ਦੇ ਹਵਾਈ ਜਹਾਜਾਂ ਨੂੰ ਰੱਦ ਕੀਤਾ । ਵਿਸਾਦ ਸਥਲ ਤੇ , 1969-ਟ੍ਰੇਡ ਯੂਨੀਅਨ ਸ਼ਕਤੀ ਨੂੰ ਘੱਟ ਕਰਨ ਲਈ । 1969 ਵਾਇਟ ਪੇਪਰ-ਕੈਨੇਡਾ ਵਿਚ ਭਾਰਤ ਐਕਟ ਨੂੰ ਖ਼ਤਮ ਕਰਨ ਲਈ ਕੈਨੇਡਾ ਵਿਚ ਇਹਨਾਂ ਨੂੰ ਵਿਸ਼ੇਸ਼ ਗਰੁੱਪਾਂ ਦੀ ਥਾਂ ਹੋਰ ਘਟ-ਗਿਣਤੀਆਂ ਵਾਂਗ ਪਹਿਲੀ ਕੌਮ ਵਜੋਂ ਮਾਨਤਾ ਦੇਣਾ । ਵਾਇਟ ਪੇਪਰ 1960-ਸੰਯੁਕਤ ਰਾਜ ਰਾਸ਼ਟਰੀ ਖੋਜ ਪਰਿਸ਼ਦ ਦਸਤਾਵੇਜ਼ ਜਿੰਨ੍ਹਾਂ ਕਾਰਨ ਸੰਯੁਕਤ ਰਾਜ ਵਿਚ ਸੰਕਟ-ਕਾਲੀ ਮੈਡੀਕਲ ਸੇਵਾਵਾਂ ਦਾ ਵਿਕਾਸ ਹੋਇਆ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.