ਵਾਰ ਮੂਸੇ ਕੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਾਰ ਮੂਸੇ ਕੀ: ਇਸ ਵਾਰ ਦੀ ਧੁਨੀ ਦਾ ਸੰਕੇਤ ਗੁਰੂ ਰਾਮਦਾਸ ਦੀ ਕਾਂਗੜੇ ਦੀ ਵਾਰ ਨਾਲ ਮਿਲਦਾ ਹੈ। ਇਸ ਵਾਰ ਦਾ ਆਧਾਰ ਸਮਾਜ ਦਾ ਇਕ ਨੈਤਿਕ ਸਰੋਕਾਰ ਹੈ। ਪ੍ਰਚਲਿਤ ਰਵਾਇਤ ਅਨੁਸਾਰ ਮੂਸਾ ਬੜਾ ਸੂਰਵੀਰ ਅਤੇ ਅਣਖ ਵਾਲਾ ਜਾਗੀਰਦਾਰ ਸੀ। ਉਸ ਦੀ ਮੰਗੇਤਰ ਦਾ ਕਿਸੇ ਹੋਰ ਰਜਵਾੜੇ ਨਾਲ ਵਿਆਹ ਹੋ ਗਿਆ। ਮੂਸੇ ਤੋਂ ਇਹ ਸਭ ਕੁਝ ਸਹਿਆ ਨ ਗਿਆ। ਉਸ ਨੇ ਉਸ ਜਾਗੀਰਦਾਰ ਉਤੇ ਹਮਲਾ ਕਰ ਦਿੱਤਾ ਅਤੇ ਆਪਣੀ ਮੰਗੇਤਰ ਸਮੇਤ ਉਸ ਨੂੰ ਪਕੜ ਲਿਆਉਂਦਾ। ਜਦੋਂ ਮੰਗੇਤਰ ਨੂੰ ਉਸ ਨੇ ਸੰਬੋਧਨ ਕੀਤਾ ਕਿ ਤੇਰੇ ਮਨ ਦੀ ਇੱਛਾ ਕਿਸ ਨਾਲ ਰਹਿਣ ਦੀ ਹੈ? ਤਾਂ ਉਸ ਨੇ ਨਿਸੰਗ ਉਤਰ ਦਿੱਤਾ ਕਿ ਜਿਸ ਨਾਲ ਮੇਰਾ ਵਿਆਹ ਹੋ ਚੁਕਿਆ ਹੈ, ਮੈਂ ਉਸੇ ਦੀ ਪਤਨੀ ਵਜੋਂ ਰਹਾਂਗੀ। ਉਸ ਇਸਤਰੀ ਦੀ ਇੱਛਾ ਜਾਣ ਕੇ ਮੂਸਾ ਬਹੁਤ ਖ਼ੁਸ਼ ਹੋਇਆ ਅਤੇ ਦੋਹਾਂ ਨੂੰ ਬੜੀ ਚਾਹ ਨਾਲ ਮਾਣ ਸਤਿਕਾਰ ਦਿੰਦੇ ਹੋਇਆਂ ਵਿਦਾ ਕੀਤਾ। ਮੂਸੇ ਦੀ ਉਦਾਰਤਾ ਅਤੇ ਬਹਾਦਰੀ ਨੇ ਕਿਸੇ ਢਾਡੀ ਦਾ ਦਿਲ ਕੀਲ ਲਿਆ ਅਤੇ ਉਸ ਨੇ ਜੋ ਵਾਰ ਲਿਖੀ, ਉਹ ਬਹੁਤ ਹਰਮਨ ਪਿਆਰੀ ਹੋਈ। ਉਸ ਦੀ ਵੰਨਗੀ ਇਸ ਪ੍ਰਕਾਰ ਹੈ :

ਤ੍ਰੈ ਸੈ ਸਠ ਮਰਾਤਬਾ ਇਕਿ ਘੁਰਿਐ ਡਗੇ

ੜਿਆ ਮੂਸਾ ਪਾਤਸਾਹ ਸਭ ਸੁਣਿਆ ਜਗੇ

ੰਦ ਚਿਟੇ ਬੜ ਹਾਥੀਆਂ ਕਹੁ ਕਿਤ ਵਰਗੇ

ੁਤ ਪਛਾਤੀ ਬਗੁਲਿਆਂ ਘਟ ਕਾਲੀ ਬਗੇ

ਹੀ ਕੀਤੀ ਮੂਸਿਆ ਕਿਨ ਕਰੀ ਅਗੇ


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First