ਵਾਰਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰਸ ( ਨਾਂ , ਪੁ ) ਕਿਸੇ ਦੀ ਮੌਤ ਪਿੱਛੋਂ ਉਸ ਦੀ ਜਾਇਦਾਦ ਦਾ ਕਾਨੂੰਨੀ ਵਾਰਸ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਾਰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰਸ [ ਨਾਂਪੁ ] ਕਿਸੇ ਦੇ ਮਰਨ ਪਿੱਛੋਂ ਉਸ ਦੀ ਜਾਇਦਾਦ ਦਾ ਕਨੂੰਨੀ ਤੌਰ’ ਤੇ ਮਾਲਕ , ਉੱਤਰ-ਅਧਿਕਾਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਾਰਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Heir _ ਵਾਰਸ : ਉਹ ਵਿਅਕਤੀ ਜੋ ਨਿਰਵਸੀਅਤੀ ਕਾਨੂੰਨ ਅਧੀਨ ਮਿਰਤਕ ਦੀ ਸੰਪਤੀ , ਖ਼ਾਸ ਕਰਕੇ ਅਚੁੱਕਵੀਂ ਸੰਪਤੀ ਹਾਸਲ ਕਰਨ ਦਾ ਹੱਕਦਾਰ ਹੁੰਦਾ ਹੈ । ਅੰਗਰੇਜ਼ੀ ਭਾਸ਼ਾ ਵਿਚ ਉਸ ਨੂੰ Heir at law , Legal heir ( ਕਾਨੂੰਨੀ ਵਾਰਸ ) lawful heir ( ਕਾਨੂੰਨ-ਪੂਰਨ ਵਾਰਸ ) ਵੀ ਕਿਹਾ ਜਾਂਦਾ ਹੈ ।

            ਅਨੁਰਾਗ ਬਾਲਾ ਮਲਿਕ ਬਨਾਮ ਦੇਬਾਬ੍ਰਤ ਮਲਿਕ ( ਏ ਆਈ ਆਰ 1951 ਐਸ ਸੀ 293 ) ਵਿਚ ਸਪਸ਼ਟ ਕੀਤਾ ਗਿਆ ਹੈ ਕਿ ‘ ਵਾਰਸ ਸ਼ਬਦ ਦੇ ਅਰਥ ਕੇਵਲ ਸੰਤਾਨ ਤਕ ਸੀਮਤ ਨਹੀਂ ਕੀਤੇ ਜਾ ਸਕਦੇ । ਇਸ ਦੇ ਅਰਥਾਂ ਵਿਚ ਉਹ ਸਾਰੇ ਵਿਅਕਤੀ ਆ ਜਾਂਦੇ ਹਨ ਜੋ ਵਿਰਾਸਤ ਦੇ ਕਾਨੂੰਨ ਅਧੀਨ ਕਿਸੇ ਦੀ ਸੰਪਤੀ ਹਾਸਲ ਕਰਨ ਦੇ ਹੱਕਦਾਰ ਹੁੰਦੇ ਹਨ ।

            ਗੁਲਜ਼ਾਰਾ ਸਿੰਘ ਬਨਾਮ ਸ਼੍ਰੀਮਤੀ ਤੇਜ ਕੌਰ ( ਏ ਆਈ ਆਰ 1961 ਪੰਜ.288 ) ਵਿਚ ਪੰਜਾਬ ਉੱਚ ਅਦਾਲਤ ਅਨੁਸਾਰ ‘ ਵਾਰਸ ਸ਼ਬਦ ਦੇ ਇਸ ਤਰ੍ਹਾਂ ਖੁਲ੍ਹੇ ਅਤੇ ਵਿਸ਼ਾਲ ਭਾਵ ਵਿਚ ਅਰਥ ਕਢੇ ਜਾਣੇ ਚਾਹੀਦੇ ਹਨ ਤਾਂ ਜੋ ਉਸ ਵਿਚ ਉਹ ਸਾਰੇ ਆ ਜਾਣ ਜਿਨ੍ਹਾਂ ਉਤੇ ਮਿਰਤਕ ਦੀ ਸੰਪਤੀ ਉਤਰਦੀ ਹੈ ।

            ਹਿੰਦੂ ਉੱਤਰ ਅਧਿਕਾਰ ਐਕਟ , 1956 ਦੀ ਧਾਰਾ 3 ( ਕ ) ਵਿਚ ਦਿੱਤੀ ਪਰਿਭਾਸ਼ਾ ਅਨੁਸਾਰ ਵਾਰਸ ਦਾ ਮਤਲਬ ਹੈ , ਨਰ ਹੋਵੇ ਜਾਂ ਨਾਰੀ , ਜੋ ਨਿਰਵਸੀਅਤ ਵਿਅਕਤੀ ਦੀ ਸੰਪਤੀ ਦਾ ਉੱਤਰਅਧਿਕਾਰੀ ਹੋਣ ਦਾ ਹੱਕਦਾਰ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.