ਸ਼ਿਕਾਇਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਿਕਾਇਤ [ ਨਾਂਇ ] ਵੇਖੋ ਸ਼ਿਕਵਾ ; ਫ਼ਰਿਆਦ , ਪੁਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਿਕਾਇਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Complaint _ ਸ਼ਿਕਾਇਤ : ਬਲੈਕ ਦੇ ਕਾਨੂੰਨੀ ਕੋਸ਼ ਵਿਚ ਸ਼ਿਕਾਇਤ ਦੀ ਪਰਿਭਾਸ਼ਾ ਅਨੁਸਾਰ ਦੀਵਾਨੀ ਕਾਨੂੰਨ ਵਿਚ ਇਸ ਦਾ ਮਤਲਬ ਹੈ ਮੁਢਲੀ ਪਲੀਡਿੰਗ ਜਿਸ ਨਾਲ ਦੀਵਾਨੀ ਦਾਵਾ ਸ਼ੁਰੂ ਹੁੰਦਾ ਹੈ ਅਤੇ ਜਿਸ ਵਿਚ ਅਦਾਲਤ ਦੀ ਅਧਿਕਾਰਤਾ ਲਈ ਆਧਾਰ ਬਿਆਨ ਕੀਤਾ ਜਾਂਦਾ ਹੈ ਅਤੇ ਅਦਾਲਤ ਨੂੰ ਕਾਨੂੰਨੀ ਦਾਦਰਸੀ ਲਈ ਦਰਖ਼ਾਸਤ ਕੀਤੀ ਹੁੰਦੀ ਹੈ । ਫ਼ੌਜਦਾਰੀ ਕਾਨੂੰਨ ਵਿਚ ਸ਼ਿਕਾਇਤ ਦਾ ਮਤਲਬ ਹੈ ਯਥਾਰੀਤੀ ਅਰੋਪ ਜਿਸ ਵਿਚ ਕਿਸੇ ਵਿਅਕਤੀ ਤੇ ਕਿਸੇ ਅਪਰਾਧ ਦਾ ਇਲਜ਼ਾਮ ਲਾਇਆ ਗਿਆ ਹੁੰਦਾ ਹੈ । ’ ’

            ਜ਼ਾਬਤਾ ਫ਼ੌਜਦਾਰੀ ਸੰਘਤਾ , 1973 ਦੀ ਧਾਰਾ ( 2 ) ( ਸ ) ਅਨੁਸਾਰ ਸ਼ਿਕਾਇਤ ਦਾ ਮਤਲਬ ਹੈ ਉਸ ਸੰਘਤਾ ਅਧੀਨ ਮੈਜਿਸਟਰੇਟ ਦੁਆਰਾ ਕਾਰਵਾਈ ਕੀਤੇ ਜਾਣ ਦੀ ਦ੍ਰਿਸ਼ਟੀ ਨਾਲ ਜ਼ਬਾਨੀ ਜਾਂ ਲਿਖਤੀ ਰੂਪ ਵਿਚ ਉਸ ਨੂੰ ਕੀਤਾ ਗਿਆ ਇਹ ਕਥਨ ਕਿ ਕਿਸੇ ਵਿਅਕਤੀ ਨੇ ਭਾਵੇਂ ਉਹ ਗਿਆਤ ਹੋਵੇ ਜਾਂ ਅਗਿਆਤ , ਕੋਈ ਅਰਪਾਧ ਕੀਤਾ ਹੈ , ਪਰ ਇਸ ਵਿਚ ਪੁਲਿਸ ਰਿਪੋਟ ਸ਼ਾਮਲ ਨਹੀਂ ਹੈ । ਭੀਮੱਪਾ ਬਨਾਮ ਲਕਸ਼ਮਨ ( ਏ ਆਈ ਆਰ 1970 ਐਸ ਸੀ 1153 ) ਅਨੁਸਾਰ ਇਸ ਸ਼ਬਦ ਦੇ ਵਿਸ਼ਾਲ ਅਰਥ ਹਨ ਕਿਉਂਕਿ ਇਸ ਵਿਚ ਜ਼ਬਾਨੀ ਕਥਨ ਵੀ ਸ਼ਾਮਲ ਹੈ । ਇਸ ਲਈ ਇਸ ਤੋਂ ਇਹ ਵੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਐਸਾ ਕੋਈ ਰੂਪ ਮੁਕਰੱਰ ਨਹੀਂ ਕੀਤਾ ਗਿਆ ਜਿਸ ਵਿਚ ਸ਼ਿਕਾਇਤ ਕੀਤੀ ਜਾਣੀ ਜ਼ਰੂਰੀ ਹੈ । ਕੇਵਲ ਇਹ ਕਿਹਾ ਜਾ ਸਕਦਾ ਹੈ ਕਿ ਕੋਈ ਅਜਿਹਾ ਕਥਨ ਹੋਣਾ ਚਾਹੀਦਾ ਹੈ ਜੋ ਪਹਿਲੀ ਨਜ਼ਰੇ ਅਜਿਹੇ ਤੱਥਾਂ ਦੁਆਰਾ ਕਿਸੇ ਅਪਰਾਧ ਦਾ ਕੀਤਾ ਜਾਣਾ , ਪਰਗਟ ਕਰਦਾ ਹੋਵੇ , ਜਿਨ੍ਹਾਂ ਬਾਰੇ ਮੈਜਿਸਟਰੇਟ ਦੁਆਰਾ ਕਾਰਵਾਈ ਦਾ ਕੀਤਾ ਜਾਣਾ ਜ਼ਰੂਰੀ ਬਣਾਉਂਦਾ ਹੈ । ਰਾਮੇਸ਼ਵਰਪ੍ਰਸਾਦ ਬਨਾਮ ਭਾਟੂ ਮਹਿਤੋ ( ਏ ਆਈ ਆਰ 1958 ਪਟਨਾ 11 ) ਅਨੁਸਾਰ ਕੋਈ ਅਰਜ਼ੀ ਵੀ ਸ਼ਿਕਾਇਤ ਸਮਝੀ ਜਾ ਸਕਦੀ ਹੈ , ਪਰ ਕੇਵਲ ਉਦੋਂ ਜਦੋਂ ਕਿਸੇ ਵਿਅਕਤੀ ਵਿਰੁੱਧ ਦੋਸ਼ ਲਾਇਆ ਗਿਆ ਹੋਵੇ ਅਤੇ ਪ੍ਰਰਾਥਨਾ ਕੀਤੀ ਗਈ ਹੋਵੇ ਕਿ ਉਸ ਤੇ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ ਜਿਹੀ ਜ਼ਾਬਤਾ ਫ਼ੌਜਦਾਰੀ ਸੰਘਤਾ ਦੀਆਂ ਧਾਰਾਵਾਂ 200 ਤੋਂ 204 ( ਹੁਣ 200 ਤੋਂ 203 ) ਅਧੀਨ ਕੀਤੀ ਜਾਂਦੀ ਹੈ ।

            ਇਸ ਤਰ੍ਹਾਂ ਸ਼ਿਕਾਇਤ ਦਾ ਮਤਲਬ ਹੈ ਮੁਨਾਸਬ ਅਫ਼ਸਰ ਅੱਗੇ ਕੀਤਾ ਗਿਆ ਅਜਿਹਾ ਕਥਨ ਕਿ ਕਿਸੇ ਵਿਅਕਤੀ ਗਿਆਤ ਜਾਂ ਅਗਿਆਤ ਨੇ ਨਾਮਤ ਅਪਰਾਧ ਕਰਨ ਦਾ ਕਸੂਰ ਕੀਤਾ ਹੈ ਅਤੇ ਉਸ ਨਾਲ ਅਪਰਾਧ ਸਾਬਤ ਕਰਨ ਦੀ ਪੇਸਕਸ਼ ਵੀ ਹੋਵੇ ਅਤੇ ਬੇਨਤੀ ਕੀਤੀ ਗਈ ਹੋਵੇ ਅਪਰਾਧੀ ਨੂੰ ਸਜ਼ਾ ਦਿੱਤੀ ਜਾਵੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.