ਸਕੇਗਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

May_ਸਕੇਗਾ: ਸੁਪਰਡੰਟ ਐਂਡ ਰੀਮੈਂਬਰੈਸਰ ਆਫ਼ ਲੀਗਲ ਅਫ਼ੇਅਰਜ਼ ਬਨਾਮ ਅਬਾਨੀ ਮੈਡੀ (ਏ ਆਈ ਆਰ 1979 ਐਸ ਸੀ 1029) ਅਨੁਸਾਰ ‘ਸਕੇਗਾ’ ਸ਼ਬਦਾਂ ਦੀ ਵਰਤੋਂ ਸਾਧਾਰਨ ਤੌਰ ਤੇ ਇਸ ਗੱਲ ਦੀ ਸੂਚਕ ਹੈ ਕਿ ਹਵਾਲੇ ਅਧੀਨ ਉਪਬੰਧ ਆਦੇਸ਼ਾਤਮਕ ਅਥਵਾ ਤਾਕੀਦੀ ਨਹੀਂ। ਪਰ ਕਿਸੇ ਖ਼ਾਸ ਪ੍ਰਵਿਧਾਨ ਦੇ ਪ੍ਰਸੰਗ ਵਿਚ ਇਹ ਸ਼ਬਦ ਵਿਧਾਨਕ ਆਦੇਸ਼ ਦੇ ਸੂਚਕ ਹੋ ਸਕਦੇ ਹਨ, ਖ਼ਾਸ ਕਰ ਉਦੋਂ ਜਦੋਂ ਉਨ੍ਹਾਂ ਸ਼ਬਦਾਂ ਦੇ ਇਜਾਜ਼ਤੀ ਭਾਵ ਵਿਚ ਕਢੇ ਗਏ ਅਰਥ ਅਜਿਹੀ ਪੋਜ਼ੀਸ਼ਨ ਵਿਚ ਲੈ ਜਾਣ ਜਿਵੇਂ ਕੋਈ ਪੰਛੀ ਚਿੱਟੇ ਚਾਨਣੇ ਵਿਚ ਖ਼ਲਾ ਵਿਚ ਬੇਮਤਲਬ ਖੰਭ ਫੜਫੜਾ ਰਿਹਾ ਹੋਵੇ।

       ਅਜਿਹੀ ਪੋਜ਼ੀਸ਼ਨ ਵਿਚ May ਅਰਥਾਤ ‘ਸਕੇਗਾ’ ਦੇ ਅਰਥ ਆਦੇਸ਼ਾਤਮਕ ਲਏ ਜਾਣਗੇ।

       ਰਾਮ ਜੀ ਮਿਸਰ ਬਨਾਮ ਬਿਹਾਰ ਰਾਜ (ਏ ਆਈ ਆਰ 1963 ਐਸ ਸੀ 1088) ਅਨੁਸਾਰ ‘‘ਭਾਵੇਂ ਸ਼ਬਦ May (ਸਕੇਗਾ) ਤੋਂ ਮੁਰਾਦ ਕੇਵਲ ਸਮਰਥ ਬਣਾਉਣ ਜਾਂ ਇਜਾਜ਼ਤ ਦੇਣ ਦੀ ਹੋ ਸਕਦੀ ਹੈ ਅਤੇ ਉਸ ਦਾ ਆਮ ਭਾਵ ਉਸ ਕੰਮ ਦੇ ਕਾਨੂੰਨ-ਪੂਰਨ ਹੋਣ ਤੋਂ ਲਿਆ ਜਾਵੇਗਾ; ਲੇਕਿਨ ਨਾਲ ਹੀ ਖ਼ਿਆਲ ਰਖਣਾ ਜ਼ਰੂਰੀ ਹੈ ਕਿ ਉਸ ਦੇ ਅਰਥ ਲਾਜ਼ਮੀ ਕਰਤੱਵ ਦੇ ਵੀ ਹੋ ਸਕਦੇ ਹਨ, ਖ਼ਾਸ ਕਰ ਉਦੋਂ ਜਦੋਂ ਕੋਈ ਇਖ਼ਤਿਆਰ ਅਦਾਲਤ ਨੂੰ ਜਾਂ ਕਿਸੇ ਹੋਰ ਨਿਆਂਇਕ ਅਥਾਰਿਟੀ ਨੂੰ ਦਿੱਤਾ ਜਾਂਦਾ ਹੈ।

       ਏ. ਸੀ. ਅਗਰਵਾਲ ਬਨਾਮ ਮੱਸਮਾਤ ਰਾਮ ਕਲੀ (ਏ ਆਈ ਆਰ 1968 ਐਸ ਸੀ 1) ਅਨੁਸਾਰ ‘ਸਮਾਇਤ ਅਧਿਕਾਰ ਲੈ ਸਕੇਗਾ’’ ਵਾਕੰਸ਼ ਦਾ ਇਸ ਪ੍ਰਸੰਗ ਵਿਚ ਅਰਥ ਹੈ ‘‘ਸਮਾਇਤ ਅਧਿਕਾਰ ਲਵੇਗਾ’’ (must) ਉਸ ਨੂੰ ਇਸ ਵਿਚ ਕੋਈ ਵਿਵੇਕ ਹਾਸਲ ਨਹੀਂ ਹੈ ਕਿਉਂਕਿ ਇਹ ਅਰਥ ਨ ਲੈਣ ਦੀ ਸੂਰਤ ਵਿਚ ਅਨੁਛੇਦ 14 ਦੀ  ਉਲੰਘਣਾ ਹੁੰਦੀ ਹੈ।

       ਕੇ. ਐਚ. ਸਰਾਜ ਉ-ਦੀਨ ਬਨਾਮ ਰਤੀਕਾਂਤ ਨੀਲ ਕਾਂਤ (ਏ ਆਈ ਆਰ 1959 ਬੰਬੇ 401) ਅਨੁਸਾਰ ‘ਆਮ ਤੌਰ ਤੇ ‘ਸਕੇਗਾ’ ਸ਼ਬਦ ਸਮਰਥ ਬਣਾਉਣ ਦੇ ਭਾਵ ਦਿੰਦਾ ਹੈ.... ਅਤੇ ਜਿਸ ਵਿਅਕਤੀ ਨੂੰ ਧਾਰਾ ਵਿਚ ਦਸੇ ਅਨੁਸਾਰ ਕੰਮ ਕਰਨ ਲਈ ਕਿਹਾ ਗਿਆ ਹੁੰਦਾ ਹੈ ਉਸ ਨੂੰ ਚੋਣ-ਇਖ਼ਤਿਆਰ (option) ਦਿੰਦਾ ਹੈ। ਪਰ ਇਹ ਗੱਲ ਚੰਗੀ ਤਰ੍ਹਾਂ ਮੰਨੀ ਜਾ ਚੁੱਕੀ ਹੈ ਕਿ ਪ੍ਰਸੰਗ ਅਨੁਸਾਰ ‘ਸਕੇਗਾ’ ਦੇ ਅਰਥ ਆਦੇਸ਼ਆਤਮਕ ਹੋ ਸਕਦੇ ਹਨ ਜਿਸ ਵਿਚ ਉਹ ਕੰਮ ਕਰਨਾ ਜ਼ਰੂਰੀ ਹੋ ਸਕਦਾ ਹੈ। ਅਜਿਹੀ ਸੂਰਤ ਵਿਚ ਉਸ ਦੇ ਅਰਥ ‘ਕਰੇਗਾ’ ਲਏ ਜਾਣਗੇ।

       ਉਪਰੋਕਤ ਕੇਸ ਅਨੁਸਾਰ ਜੇ ਕੋਈ ਪ੍ਰਵਿਧਾਨ ਕਿਸੇ ਉਲਿਖਤ ਵਿਅਕਤੀ ਨੂੰ ਹੋਰਨਾਂ ਦੇ ਫ਼ਾਇਦੇ ਲਈ ਕੋਈ ਕੰਮ ਕਰਨ ਦਾ ਇਖ਼ਤਿਆਰ ਦਿੰਦਾ ਹੈ ਤਾਂ ਪ੍ਰਦਾਨ ਕੀਤੇ ਇਖ਼ਤਿਆਰ ਦੇ ਨਾਲ ਉਸ ਪ੍ਰਵਿਧਾਨ ਅਨੁਸਾਰ ਹੀ ਕਰਤਵ ਪਾਲਣ ਦੀ ਬਾਨ੍ਹ ਵੀ ਜੁੜੀ ਹੋਈ ਹੈ ਅਤੇ ਅਜਿਹੀ ਸੂਰਤ ਵਿਚ ਵਿਧਾਨ ਮੰਡਲ ਨੇ ਭਾਵੇਂ ਸ਼ਬਦ ‘ਕਰ ਸਕੇਗਾ’ (may) ਹੀ ਵਰਤਿਆ ਹੋਵੇ ਤਾਂ ਉਸ ਦਾ ਅਰਥ ‘ਕਰੇਗਾ’ ਜਾਂ ਕਰਨਾ ਜ਼ਰੂਰੀ ਹੋਵੇਗਾ (shall or must)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First