ਸਕੈਨਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Scanner

ਸਕੈਨਰ ਇਕ ਆਪਟੀਕਲ ਇਨਪੁਟ ਯੰਤਰ ਹੈ । ਇਹ ਕਿਸੇ ਦਸਤਾਵੇਜ਼ ( Text ) ਜਾਂ ਚਿੱਤਰਾਂ ( Graphics ) ਨੂੰ ਡਿਜ਼ੀਟਲ ( Digital ) ਰੂਪ ਵਿੱਚ ਬਦਲ ਕੇ ਕੰਪਿਊਟਰ ਨੂੰ ਭੇਜਦਾ ਹੈ । ਸਕੈਨਰ ਦੀ ਵਰਤੋਂ ਕਰਕੇ ਅਸੀਂ ਕਿਸੇ ਫੋਟੋਗ੍ਰਾਫ ਜਾਂ ਲਿਖਤ ਪਾਠ ਸਮੱਗਰੀ ਨੂੰ ਕੰਪਿਊਟਰ ਵਿੱਚ ਇਨਪੁਟ ਵਜੋਂ ਭੇਜ ਕੇ ਉਸ ਵਿੱਚ ਲੋੜੀਂਦੀਆਂ ਤਬਦੀਲੀਆਂ ਕਰ ਸਕਦੇ ਹਾਂ । ਤਬਦੀਲੀਆਂ ਮਗਰੋਂ ਸਕੈਨ ਕੀਤੇ ਦਸਤਾਵੇਜ਼ਾਂ ਦੀ ਪ੍ਰਿੰਟਿੰਗ ਵੀ ਕਰਵਾਈ ਜਾ ਸਕਦੀ ਹੈ ।

ਸਕੈਨਰ 2 ਪ੍ਰਕਾਰ ਦੇ ਹੁੰਦੇ ਹਨ : ਰੋਲਰ ਫੀਡ ਸਕੈਨਰ ਅਤੇ ਫਲੈਟ ਬੈੱਡ ਸਕੈਨਰ ।

ਰੋਲਰ ਫੀਡ ਸਕੈਨਰ ਵਿੱਚ ਸਕੈਨ ਕੀਤੇ ਜਾਣ ਵਾਲੇ ਕਾਗਜ਼ ਨੂੰ ਰੋਲਰ ਵਿੱਚੋਂ ਲੰਘਾਇਆ ਜਾਂਦਾ ਹੈ । ਦੂਜੇ ਪਾਸੇ ਫਲੈਟ ਬੈਡ ਸਕੈਨਰ ਦੀ ਸ਼ਕਲ ਇਕ ਸਧਾਰਨ ਫੋਟੋਸਟੇਟ ਮਸ਼ੀਨ ਵਰਗੀ ਹੁੰਦੀ ਹੈ । ਜਦੋਂ ਕਿਸੇ ਕਿਤਾਬ ਦੇ ਵੱਖ-ਵੱਖ ਪੰਨਿਆਂ ਦੀ ਸਕੈਨਿੰਗ ਕਰਨੀ ਹੋਵੇ ਤਾਂ ਫਲੈਟ ਬੈਡ ਸਕੈਨਰ ਦੀ ਵਰਤੋਂ ਹੀ ਕੀਤੀ ਜਾਂਦੀ ਹੈ । ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਵਿੱਚ ਕਿਤਾਬ ਦੇ ਪੰਨਿਆਂ ਨੂੰ ਵੱਖ ਕਰਨ ਦੀ ਲੋੜ ਨਹੀਂ ਪੈਂਦੀ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਸਕੈਨਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Scanner

ਇਹ ਕੰਪਿਊਟਰ ਦਾ ਇਨਪੁਟ ਉਪਕਰਨ ਹੈ । ਇਹ ਡਾਕੂਮੈਂਟ ਜਾਂ ਚਿੱਤਰਕਾਰੀ ਨੂੰ ਡਿਜ਼ੀਟਲ ਰੂਪ ਵਿੱਚ ਬਦਲ ਕੇ ਕੰਪਿਊਟਰ ਵਿੱਚ ਭੇਜਣ ਦੇ ਕੰਮ ਆਉਂਦਾ ਹੈ । ਦੂਸਰੇ ਸ਼ਬਦਾਂ ਵਿੱਚ ਚਿੱਤਰਾਂ ਜਾਂ ਦਸਤਾਵੇਜਾਂ ਨੂੰ ਕੰਪਿਊਟਰ ਵਿੱਚ ਦਾਖ਼ਲ ਕਰਨ ਲਈ ਸਕੈਨਰ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਹੇਠਾਂ ਲਿਖੇ ਦੋ ਪ੍ਰਕਾਰ ਦੇ ਹੁੰਦੇ ਹਨ :

· ਰੋਲਰ ਫੀਡ

· ਫਲੈਟ ਬੈੱਡ


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.