ਜ਼ਮਜ਼ਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜ਼ਮਜ਼ਮਾ. ਅ਼ ਪਾਰਸੀ ਲੋਕਾਂ ਦੀ ਉਹ ਪ੍ਰਾਰਥਨਾ , ਜੋ ਉਹ ਅਗਨੀ ਦੀ ਪੂਜਾ ਅਤੇ ਖਾਣ ਪੀਣ ਵੇਲੇ ਹੌਲੀ ਹੌਲੀ ਪੜ੍ਹਦੇ ਹਨ । ੨ ਰਾਗਵਿਦ੍ਯਾ ਅਨੁਸਾਰ ਸ੍ਵਰ ਦਾ ਕੰਪ. ਕੰਠ ਤੋਂ ਅਥਵਾ ਤਾਰ ਤੋਂ ਕੰਬਦਾ ਹੋਇਆ ਸੁਰ ਕੱਢਣਾ. ਖੱਬੇ ਹੱਥ ਦੀ ਤਰਜਨੀ ਨਾਲ ਤਾਰ ਤੇ ਮੀਂਡ ਦਿੱਤੀ ਜਾਂਦੀ ਹੈ ਅਤੇ ਵਿਚਕਾਰਲੀ ਉਂਗਲ ਦੇ ਪੋਟੇ ਨਾਲ ਜ਼ਮਜ਼ਮਾ ਕੱਢੀਦਾ ਹੈ. “ ਬਿਸ਼ਨਵੀ ਗਰ ਜ਼ਮਜ਼ਮਹ ਅਜ਼ ਤਾਰ ਇਸ਼ਕ.” ( ਦੀਵਾਨ ਗੋਯਾ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜ਼ਮਜ਼ਮਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜ਼ਮਜ਼ਮਾ ( ਤੋਪ ) : ਇਹ ਤੋਪ ਅਹਿਮਦ ਸ਼ਾਹ ਦੁਰਾਨੀ ਦੇ ਆਦੇਸ਼ ਅਨੁਸਾਰ ਉਸ ਦੇ ਵਜ਼ੀਰ ਸ਼ਾਹਵਲੀ ਖ਼ਾਨ ਨੇ ਸੰਨ 1760 ਈ. ਵਿਚ ਬਣਵਾਈ ਸੀ । ਇਸ ਨੂੰ ਚੂੰਕਿ ਅਫ਼ਗ਼ਾਨਾਂ ਤੋਂ ਖੋਹ ਕੇ ਭੰਗੀ ਸਰਦਾਰ ਅੰਮ੍ਰਿਤਸਰ ਲੈ ਆਏ , ਇਸ ਕਰਕੇ ਇਸ ਦਾ ਇਕ ਨਾਮਾਂਤਰ ‘ ਭੰਗੀਆਂ ਦੀ ਤੋਪ ’ ( ਵੇਖੋ ) ਪ੍ਰਚਲਿਤ ਹੋ ਗਿਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.