ਮੱਦੋਕੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੱਦੋਕੇ ( ਪਿੰਡ ) : ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਸਦਰ-ਮੁਕਾਮ ਤੋਂ 16 ਕਿ.ਮੀ. ਦੱਖਣ-ਪੂਰਬ ਦੀ ਦਿਸ਼ਾ ਵਿਚ ਸਥਿਤ ਇਕ ਪਿੰਡ ਜਿਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੋ ਵਾਰ ਪਧਾਰੇ ਸਨ । ਇਕ ਵਾਰ ਨਾਨਕ ਮੱਤੇ ਤੋਂ ਡਰੌਲੀ ਜਾਣ ਵੇਲੇ ਅਤੇ ਦੂਜੀ ਵਾਰ ਮੇਹਰਾਜ ਦੇ ਯੁੱਧ ਤੋਂ ਬਾਦ । ਸਥਾਨਕ ਰਵਾਇਤ ਅਨੁਸਾਰ ਦੋਵੇਂ ਵਾਰ ਗੁਰੂ ਜੀ ਮਾਧੋਦਾਸ ਨਾਂ ਦੇ ਇਕ ਉਦਾਸੀ ਸਿੱਖ ਦੀ ਕੁਟੀਆ ਵਿਚ ਰਹੇ ਸਨ । ਗੁਰੂ ਸਾਹਿਬ ਦੀ ਆਮਦ ਦੀ ਯਾਦ ਵਿਚ ਪਹਿਲਾਂ ਉਥੇ ਥੜਾ ਸਾਹਿਬ ਬਣਾਇਆ ਗਿਆ । ਉਨ੍ਹੀਵੀਂ ਸਦੀ ਵਿਚ ‘ ਚੂੜ ਚਕ ’ ਪਿੰਡ ਦੇ ਇਕ ਥਾਣੇਦਾਰ ਸੁਹੇਲ ਸਿੰਘ ਨੇ ਇਕ ਕਮਰਾ ਉਸਾਰਿਆ ਅਤੇ ਸਰੋਵਰ ਵੀ ਬਣਵਾਇਆ । ਸੰਨ 1926 ਈ. ਵਿਚ ਸਰੋਵਰ ਨੂੰ ਪੱਕਾ ਕਰਵਾਇਆ ਗਿਆ ਅਤੇ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿਚ ਦੀਵਾਨ-ਹਾਲ ਦੀ ਸਿਰਜਨਾ ਕੀਤੀ ਗਈ । ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ , ਪਰ ਇਸ ਦੀ ਵਿਵਸਥਾ ਭਿੰਡਰਾਂਵਾਲੀ ਟਕਸਾਲ ਦੇ ਸੇਵਕ ਕਰਦੇ ਹਨ । ਗੁਰੂ ਹਰਿਗੋਬਿੰਦ ਸਾਹਿਬ ਦੀ ਆਮਦ ਦੀ ਯਾਦ ਵਿਚ ਵਿਚ 16 , 17 ਅਤੇ 18 ਸਾਵਣ ਨੂੰ ਸਾਲਾਨਾ ਸਮਾਗਮ ਹੁੰਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.