ਮੱਦੋਕੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੱਦੋਕੇ (ਪਿੰਡ): ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਸਦਰ-ਮੁਕਾਮ ਤੋਂ 16 ਕਿ.ਮੀ. ਦੱਖਣ-ਪੂਰਬ ਦੀ ਦਿਸ਼ਾ ਵਿਚ ਸਥਿਤ ਇਕ ਪਿੰਡ ਜਿਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੋ ਵਾਰ ਪਧਾਰੇ ਸਨ। ਇਕ ਵਾਰ ਨਾਨਕ ਮੱਤੇ ਤੋਂ ਡਰੌਲੀ ਜਾਣ ਵੇਲੇ ਅਤੇ ਦੂਜੀ ਵਾਰ ਮੇਹਰਾਜ ਦੇ ਯੁੱਧ ਤੋਂ ਬਾਦ। ਸਥਾਨਕ ਰਵਾਇਤ ਅਨੁਸਾਰ ਦੋਵੇਂ ਵਾਰ ਗੁਰੂ ਜੀ ਮਾਧੋਦਾਸ ਨਾਂ ਦੇ ਇਕ ਉਦਾਸੀ ਸਿੱਖ ਦੀ ਕੁਟੀਆ ਵਿਚ ਰਹੇ ਸਨ। ਗੁਰੂ ਸਾਹਿਬ ਦੀ ਆਮਦ ਦੀ ਯਾਦ ਵਿਚ ਪਹਿਲਾਂ ਉਥੇ ਥੜਾ ਸਾਹਿਬ ਬਣਾਇਆ ਗਿਆ। ਉਨ੍ਹੀਵੀਂ ਸਦੀ ਵਿਚ ‘ਚੂੜ ਚਕ ’ ਪਿੰਡ ਦੇ ਇਕ ਥਾਣੇਦਾਰ ਸੁਹੇਲ ਸਿੰਘ ਨੇ ਇਕ ਕਮਰਾ ਉਸਾਰਿਆ ਅਤੇ ਸਰੋਵਰ ਵੀ ਬਣਵਾਇਆ। ਸੰਨ 1926 ਈ. ਵਿਚ ਸਰੋਵਰ ਨੂੰ ਪੱਕਾ ਕਰਵਾਇਆ ਗਿਆ ਅਤੇ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿਚ ਦੀਵਾਨ-ਹਾਲ ਦੀ ਸਿਰਜਨਾ ਕੀਤੀ ਗਈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਭਿੰਡਰਾਂਵਾਲੀ ਟਕਸਾਲ ਦੇ ਸੇਵਕ ਕਰਦੇ ਹਨ। ਗੁਰੂ ਹਰਿਗੋਬਿੰਦ ਸਾਹਿਬ ਦੀ ਆਮਦ ਦੀ ਯਾਦ ਵਿਚ ਵਿਚ 16,17 ਅਤੇ 18 ਸਾਵਣ ਨੂੰ ਸਾਲਾਨਾ ਸਮਾਗਮ ਹੁੰਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.