ਜਾਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਤ (ਨਾਂ,ਇ) ਨਸਲ; ਵਰਣ; ਕੁਲ; ਗੁਣ ਕਰਮ ਅਨੁਸਾਰ ਮਨੁੱਖਾਂ ਵਿੱਚ ਕੀਤੀ ਵੰਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14963, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜਾਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਤ [ਨਾਂਇ] ਜਨਮ ਜਾਂ ਕਰਮ ਅਨੁਸਾਰ ਮਨੁੱਖਾਂ ਦੀ ਵੰਡ , ਨਸਲ , ਵਰਨ, ਕੁਲ, ਜਾਤੀ, ਗੋਤ , ਸ਼੍ਰੇਣੀ , ਸਮਾਜਕ ਸ਼੍ਰੇਣੀ, ਕੌਮ; ਅਸਲੀਅਤ, ਹਕੀਕਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਾਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਤ. ਸੰਗ੍ਯਾ—ਘੋੜੇ ਦੀ ਗਰਦਨ ਦੇ ਬਾਲ. ਅਯਾਲ. “ਮਸਤਕ ਕਰਨ ਜਾਤ ਦ੍ਰਿਗ ਗ੍ਰੀਵਾ.” (ਗੁਪ੍ਰਸੂ) ੨ ਸੰ. ਸੰਗ੍ਯਾ—ਜਨਮ। ੩ ਪੁਤ੍ਰ। ੪ ਵਿ—ਜਨਮਿਆ ਹੋਇਆ. ਪੈਦਾ ਹੋਇਆ। ੫ ਕ੍ਰਿ. ਵਿ—ਜਾਂਦਾ. ਗੁਜ਼ਰਦਾ. “ਜਾਤ ਅਕਾਰਥ ਜਨਮ ਪਦਾਰਥ.” (ਧਨਾ ਮ: ੫) ੬ ਜਾਣ ਵੇਲੇ. “ਆਵਤ ਸੰਗ ਨ ਜਾਤ ਸੰਗਾਤੀ.” (ਭੈਰ ਕਬੀਰ) ੭ ਸੰ. ਯਾਤ. ਵਿ—ਗੁਜ਼ਰਿਆ. ਮੋਇਆ. “ਜਾਤ ਜਾਇ ਦਿਜਬਾਲਕ ਦੈਹੋਂ.” (ਕ੍ਰਿਸਨਾਵ) ਮੋਏ ਹੋਏ ਦਿਜਬਾਲਕ ਜਾਇਦੈਹੋਂ। ੮ ਸੰ. ਗ੍ਯਾਤ. ਜਾਣਿਆ ਹੋਇਆ। ੯ ਅ਼ ੏੠ਤ. ਕਿਸੇ ਵਸ਀੤ ਦੀ ਅ੉ਲਿਯਤ (ਅਸਲੀਅਤ). ਹਕ਼ੀਕ਼ਤ। ੧੦ ਜਾਨ. ਰੂਹ਼। ੧੧ ਜਾਤਿ. ਕੁਲ ਗੋਤ੍ਰ ਆਦਿ ਭੇਦ। ੧੨ ਸ਼ਖ਼ਸੀਯਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਾਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Caste_ਜਾਤ: ਜਦੋਂ ਅਸੀਂ ਜਾਤ ਦੀ ਗੱਲ ਕਰਦੇ ਹਾਂ ਤਾਂ ਸਾਡਾ ਭਾਵ ਮੁਢਲੀਆਂ ਚਾਰ ਜਾਤਾਂ ਤੋਂ ਨਹੀਂ ਹੁੰਦਾ ਸਗੋਂ ਉਨ੍ਹਾਂ ਅਨਗਿਣਤ ਜਾਤਾਂ ਤੋਂ ਹੁੰਦਾ ਹੈ ਜੋ ਭਾਰਤ ਦੇ ਸਮਾਜਕ ਮਨਜ਼ਰ ਨੂੰ ਬਦਨੁਮਾ ਬਣਾਉਂਦੀਆਂ ਹਨ। ਕੁਮਾਰਾ ਸੁਵਾਮੀ ਚੇਤੀ ਬਨਾਮ ਦੁਰਾਇਸਾਮੀ ਚੇਤੀ (ਆਈ.ਐਲ.ਆਰ. 33 ਮਦਰਾਸ 67) ਵਿਚ ਮਦਰਾਸ ਉੱਚ ਅਦਾਲਤ ਅਨੁਸਾਰ ‘‘ਜਾਤ ਕੁਝ ਪ੍ਰਯੋਜਨਾਂ ਲਈ ਵਿਅਕਤੀਆਂ ਦੀ ਸਵੈ-ਇਛਤ ਐਸੋਸੀਏਸ਼ਨ ਹੁੰਦੀ ਹੈ’’। ਇਹ ਵਿਅਕਤੀਆਂ ਦਾ ਸੁਨਿਸਚਿਤ ਗਰੁਪ ਹੁੰਦਾ ਹੈ ਪਰ ਇਸ ਵਿਚ ਵਾਧਾ ਘਾਟਾ ਹੁੰਦਾ ਰਹਿੰਦਾ ਹੈ ਜਿਨ੍ਹਾਂ ਤੇ ਅੰਦਰੂਨੀ ਪ੍ਰਯੋਜਨਾਂ ਲਈ ਉਨ੍ਹਾਂ ਦੇ ਆਪਣੇ ਨਿਯਮ ਅਤੇ ਵਿਨਿਯਮ ਲਾਗੂ ਹੁੰਦੇ ਹਨ। ਸਰ ਐਚ ਰਿਜ਼ਲੇ ਨੇ ਆਪਣੀ ਪੁਸਤਕ ‘ਪੀਪਲ ਔਫ਼ ਇੰਡੀਆ’ ਵਿਚ ਦਸਿਆ ਹੈ ਕਿ ਕੇਵਲ ਧਰਮ ਹੀ ਨਹੀਂ ਸਗੋਂ ਕੰਮਕਾਰ ਦੀ ਸਾਂਝ ਦੇ ਆਧਾਰ ਤੇ ਵੀ ਜਾਤਾਂ ਬਣਦੀਆਂ ਰਹਿੰਦੀਆਂ ਹਨ। ਮਦਰਾਸ ਉੱਚ ਅਦਾਲਤ ਦੇ ਹੀ ਇਕ ਹੋਰ ਕੇਸ ਵਿਚ ਜਸਟਿਸ ਸੰਕਰਨ ਨਾਇਰ (ਮੁਥੂਸਾਮੀ ਬਨਾਮ ਮਾਸਿਲਮਨੀ-ਆਈ ਐਲ ਆਰ 33 ਮਦਰਾਸ 342) ਅਨੁਸਾਰ ‘‘ਕਈ ਵਾਰੀ ਪੇਸ਼ ਵਿਚ ਬਦਲੀ ਨਾਲ ਨਵੀਂ ਜਾਤ ਹੋਂਦ ਵਿਚ ਆ ਜਾਂਦੀ ਹੈ। ਕਈ ਵਾਰੀ ਪੇਸ਼ੇ ਦੀ ਸਾਂਝ ਵਖ ਵਖ ਜਾਤਾਂ ਦੇ ਵਿਅਕਤੀਆਂ ਨੂੰ ਜੋੜ ਦਿੰਦੀ ਹੈ ਅਤੇ ਇਕ ਨਵੀਂ ਬਾਡੀ ਹੋਂਦ ਵਿਚ ਆ ਜਾਂਦੀ ਹੈ ਜੋ ਇਕ ਨਵੀਂ ਜਾਤ ਸਿਰਜ ਦਿੰਦੀ ਹੈ।

       ਜਾਤ ਦਾ ਮੁਢ ਭਾਵੇਂ ਹਿੰਦੂ ਧਰਮ ਵਿਚ ਬਝਾ ਪਰ ਅਜ ਕਲ੍ਹ ਜਾਤ ਧਾਰਮਕ ਗਰੁਪ ਨਾਲੋਂ ਸਮਾਜਕ ਗਰੁਪ ਦੇ ਤੌਰ ਤੇ ਜ਼ਿਆਦਾ ਜਾਣੀ ਜਾਂਦੀ ਹੈ। ਪਰ ਜੀ. ਮਾਈਕਲ ਬਨਾਮ ਐਸ ਵੈਕੇਟੇਸ਼ਵਰਨ (ਏ ਆਈ ਆਰ 1952 ਮਦਰਾਸ 474) ਵਿਚ ਚੀਫ਼ ਜਸਟਿਸ ਰਾਜਾਮਨਾੜ ਦੇ ਕਹਿਣ ਅਨੁਸਾਰ ਸਮਾਜਕ ਜੀਵਨ ਲਈ ਮਿਆਰ ਨੈਤਕਤਾ ਤੈਅ ਕਰਦੀ ਹੈ ਅਤੇ ਨੈਤਕਤਾ ਅੰਤਮ ਰੂਪ ਵਿਚ ਧਾਰਮਕ ਵਿਸ਼ਵਾਸਾਂ ਅਤੇ ਸਿਧਾਂਤਾਂ ਤੇ ਆਧਾਰਤ ਹੈ। ਇਸ ਲਈ ਧਰਮ ਲਾਜ਼ਮੀ ਤੌਰ ਤੇ ਸਮਾਜਕ ਆਚਾਰ ਵਿਚ ਮਿਲਜੁਲ ਜਾਂਦਾ ਹੈ ਅਤੇ ਇਹ ਹੀ ਕਾਰਨ ਹੈ ਕਿ ਜਾਤ ਹਿੰਦੂ ਧਰਮ ਦਾ ਅਨਿਖੜ ਅੰਗ ਬਣ ਗਈ ਹੈ। ਪਰ ਇਸ ਦਾ ਲਾਜ਼ਮੀ ਸਿੱਟਾ ਇਹ ਵੀ ਨਹੀਂ ਕਿ ਜਦੋਂ ਕੋਈ ਵਿਅਕਤੀ ਹਿੰਦੂ ਧਰਮ ਤਿਆਗ ਕੇ ਕਿਸੇ ਹੋਰ ਧਰਮ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਹ ਜਾਤ ਪਿਛੇ ਛਡ ਜਾਂਦਾ ਹੈ।

       ਕੇ. ਸ਼ੀ. ਵਸੰਥ ਕੁਮਾਰ ਬਨਾਮ ਕਰਨਾਟਕ ਰਾਜ (ਏ ਆਈ ਆਰ 1985 ਐਸ ਸੀ 1495) ਅਨੁਸਾਰ ਜਾਤ ਸਮਾਜ ਦੀ ਪਰਤਬੰਦ ਖੰਡਾਂ ਵਿਚ ਕੀਤੀ ਗਈ ਵੰਡ ਹੈ ਜੋ ਕਿਸੇ ਜ਼ਿਲ੍ਹੇ, ਖੇਤਰ ਜਾਂ ਸਮੁੱਚੇ ਰਾਜ ਅਤੇ ਕਈ ਵਾਰੀ ਉਸ ਤੋਂ ਬਾਹਰ ਤਕ ਵੀ ਫੈਲੀ ਹੋ ਸਕਦੀ ਹੈ। ਜਾਤਪਾਤ ਦੇ ਚਾਰ ਮੁੱਖ ਲਛਣ ਹਨ ਜਿਨ੍ਹਾਂ ਨੇ ਉਸਦੇ ਪਰਤਬੰਦ ਹੋਣ ਦੀ ਖ਼ਾਸੀਅਤ ਨੂੰ ਕਾਇਮ ਰਖਿਆ ਹੈ ਅਤੇ ਉਹ ਹਨ-

(1)    ਪਰਤਬੰਦੀ,

(2)   ਰੱਲ ਕੇ ਖਾਣ ਪੀਣ,

(3)   ਵਿਆਹ ਤੇ ਪਾਬੰਦੀਆਂ ਅਤੇ

(4)   ਜੱਦੀ ਪੇਸ਼ਾ।

       ਅਦਾਲਤ ਅਨੁਸਾਰ ਅਧਿਕਤਰ ਜਾਤਾਂ ਅੰਤਰ- ਵਿਆਹੀ ਹਨ।

       ਹਿੰਦੂ ਕਾਨੂੰਨ ਦੀ ਦ੍ਰਿਸ਼ਟੀ ਤੋਂ ਜਾਤ ਵੰਡ ਬਹੁਤ ਅਹਿਮ ਚੀਜ਼ ਹੈ ਕਿਉਂ ਕਿ ਵਿਆਹ, ਗੋਦ ਲੈਣ ਆਦਿ ਬਾਰੇ ਰਸਮਾਂ ਵਖ ਵਖ ਜਾਤਾਂ ਵਿਚ ਵਖ ਵਖ ਹਨ। ਮਨੁੱਖ ਦੀ ਜਾਤ ਉਸ ਦੇ ਜਨਮ ਦੁਆਰਾ ਤੈਅ ਹੁੰਦੀ ਹੈ। ਜਿਸ ਜਾਤ ਵਿਚ ਕੋਈ ਮਨੁਖ ਜਨਮ ਲੈਂਦਾ ਹੈ ਉਹ ਹੀ ਉਸ ਦੀ ਜਾਤ ਬਣ ਜਾਂਦੀ ਹੈ। ਬ੍ਰਹਮਣ, ਖਤਰੀ ਅਤੇ ਵੈਸ਼ਾਂ ਨੂੰ ਦ੍ਵਿਜ ਜਾਂ ਦੁ-ਜਨਮੇ ਕਿਹਾ ਜਾਂਦਾ ਹੈ। ਉਨ੍ਹਾਂ ਦਾ ਦੂਜਾ ਜਨਮ ਯਗਯੋਪਵੀਤ ਜਾਂ ਜਨੇਊ ਸੰਸਕਾਰ ਨਾਲ ਹੁੰਦਾ ਹੈ ਅਤੇ ਉਸ ਉਪਰੰਤ ਉਹ ਹਿੰਦੂ ਧਰਮ ਦੁਆਰਾ ਸਵੀਕ੍ਰਤਿ ਸੰਸਕਾਰਾਂ ਵਿਚ ਭਾਗ ਲੈ ਸਕਦੇ ਹਨ।

       ਭਾਰਤੀ ਸੰਵਿਧਾਨ ਅਨੁਸਾਰ ਜਾਤ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ, ਪਰ ਇੰਦਰਾ ਸਾਹਨੀ ਬਨਾਮ ਭਾਰਤ ਦਾ ਸੰਘ ਵਿਚ ਸਰਵ ਉੱਚ ਅਦਾਲਤ ਦੁਆਰਾ ਹੋਰਨਾਂ ਗੱਲਾਂ ਦੇ ਨਾਲ ਨਾਲ ਇਹ ਵੀ ਕਰਾਰ ਦਿੱਤਾ ਗਿਆ ਹੈ ਕਿ ਜਾਤ ਵੀ ਆਪਣੇ ਆਪ ਵਿਚ ਇਕ ਵਖਰਾ ਪਛੜਿਆ ਵਰਗ ਹੋ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਜ਼ਾਤ


Mr Vikram, ( 2023/04/30 12:1028)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.