ਧਰਤੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰਤੀ (ਨਾਂ,ਇ) ਜ਼ਮੀਨ; ਪ੍ਰਿਥਵੀ; ਭੋਂਏਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧਰਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰਤੀ [ਨਾਂਇ] ਭੂਮੀ , ਜ਼ਮੀਨ; ਮੁਲਕ, ਦੇਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6864, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਰਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰਤੀ ਸੰ. ਧਰਿਤ੍ਰੀ. ਸੰਗ੍ਯਾ—ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ. ਭੂਮਿ. “ਧਰਤਿ ਕਾਇਆ ਸਾਧਿਕੈ.” (ਵਾਰ ਆਸਾ) “ਧਨੁ ਧਰਤੀ, ਤਨੁ ਹੋਇਗਇਓ ਧੂੜਿ.” (ਸਾਰ ਨਾਮਦੇਵ) ੨ ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ । ੩ ਤੋਲ (ਵਜ਼ਨ) ਦੀ ਸਮਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਰਤੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਰਤੀ: ਸੰਸਕ੍ਰਿਤ ਦੇ ਸ਼ਬਦ ‘ਧਰਿਤ੍ਰੀ’ ਦੇ ਤਦਭਵ ਰੂਪ ਇਸ ਸ਼ਬਦ ਦਾ ਇਹ ਨਾਂ ਇਸ ਕਰਕੇ ਹੈ ਕਿਉਂਕਿ ਇਹ ਸਾਰੇ ਜੀਵਾਂ ਨੂੰ ਧਾਰਣ ਕਰਨ ਵਾਲੀ ਹੈ। ਅਸਲ ਵਿਚ, ਸਭ ਜੜ-ਚੇਤਨ ਇਸੇ ਉਪਰ ਟਿਕੇ ਹੋਏ ਹਨ। ਇਸ ਦੇ ਹੋਰ ਨਾਂ ਭੂਮੀ , ਪ੍ਰਿਥਵੀ , ਜ਼ਮੀਨ ਆਦਿ ਵੀ ਹਨ। ਚੂੰਕਿ ਇਹ ਸਭ ਨੂੰ ਧਾਰਣ ਕਰਦੀ ਹੈ, ਇਸ ਲਈ ਇਸ ਨੂੰ ‘ਧਰਤੀ ਮਾਤਾ ’ ਵੀ ਕਿਹਾ ਜਾਂਦਾ ਹੈ। ‘ਜਪੁਜੀਬਾਣੀ ਦੇ ਅੰਤਿਮ ਸ਼ਲੋਕ ਵਿਚ ਇਸ ਦੀ ‘ਮਾਤਾ’ ਵਜੋਂ ਸਥਾਪਨਾ ਹੋਈ ਹੈ—ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ (ਗੁ.ਗ੍ਰੰ.8)। ‘ਜਪੁਜੀ’ ਵਿਚ ਇਸ ਨੂੰ ਅਤਿ ਵਿਸਤਰਿਤ ਵੀ ਕਿਹਾ ਗਿਆ ਹੈ—ਧਰਤੀ ਹੋਰੁ ਪਰੈ ਹੋਰੁ ਹੋਰੁ (ਗੁ.ਗ੍ਰੰ.3)। 34ਵੀਂ ਪਉੜੀ ਵਿਚ ਇਸ ਨੂੰ ‘ਧਰਮਸਾਲ’ ਵਿਸ਼ੇਸ਼ਣ ਨਾਲ ਵਿਸ਼ਿਸ਼ਟ ਕੀਤਾ ਗਿਆ ਹੈ।

            ਇਸ ਨੂੰ ਮਾਤਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਸਭ ਨੂੰ ਅੰਨ , ਜਲ , ਫਲ , ਖਾਧ ਪਦਾਰਥ ਹੀ ਪ੍ਰਦਾਨ ਨਹੀਂ ਕਰਦੀ, ਸਗੋਂ ਉਨ੍ਹਾਂ ਦੀ ਰਖਿਆ ਵੀ ਕਰਦੀ ਹੈ। ਇਹੀ ਕਾਰਣ ਹੈ ਕਿ ਇਸ ਨੂੰ ਮਾਤਾ ਵਜੋਂ ਪੂਜਿਆ ਜਾਂਦਾ ਹੈ। ਇਹ ਪੂਜਾ ਅਨੇਕ ਰੂਪਾਂ ਵਿਚ ਪ੍ਰਚਲਿਤ ਹੈ। ਮਕਾਨ ਦੀ ਨੀਂਹ ਪੁਟਣ ਵੇਲੇ , ਖੇਤ ਬੀਜਣ ਵੇਲੇ, ਖੂਹ ਖੋਦਣ ਵੇਲੇ, ਨਵੇਂ ਸੂਏ ਪਸ਼ੂ ਦੀਆਂ ਪਹਿਲੀਆਂ ਧਾਰਾਂ ਅਰਪਿਤ ਕਰਨ ਵੇਲੇ, ਧਰਤੀ ਪ੍ਰਤਿ ਪੂਰਾ ਆਦਰ ਪ੍ਰਗਟ ਕੀਤਾ ਜਾਂਦਾ ਹੈ। ਮਰਨ ਵੇਲੇ ਪ੍ਰਾਣੀ ਨੂੰ ਵੀ ਹਿੰਦੂ-ਮਤ ਅਨੁਸਾਰ ਧਰਤੀ ਉਤੇ ਲਿਟਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਪ੍ਰਾਣ ਧਰਤੀ ਮਾਤਾ ਦੀ ਗੋਦ ਵਿਚ ਤਿਆਗੇ ਅਤੇ ਭੈੜੀਆਂ ਰੂਹਾਂ ਦੇ ਪ੍ਰਭਾਵ ਤੋਂ ਬਚ ਜਾਏ।

            ਸੰਕਟ ਵੇਲੇ ਇਸਤਰੀਆਂ ਧਰਤੀ ਮਾਤਾ ਦੀ ਗੋਦ ਵਿਚ ਸਮਾਉਂਦੀਆਂ ਹਨ। ਇਸ ਧਾਰਣਾ ਬਾਰੇ ਅਨੇਕ ਪੌਰਾਣਿਕ ਪ੍ਰਸੰਗ ਉਪਲਬਧ ਹਨ। ‘ਰਾਮਾਇਣ’ ਦੀ ਸੀਤਾ ਮਾਤਾ ਧਰਤੀ ਵਿਚ ਹੀ ਸਮਾਈ ਸੀ। ਥਲ ਵਿਚ ਰੁਲਦੀ ਸੱਸੀ ਨੇ ਧਰਤੀ ਮਾਤਾ ਦੀ ਗੋਦ ਵਿਚ ਪਨਾਹ ਲਈ ਸੀ।

            ਦੈਂਤਾਂ ਦੇ ਅਤਿਆਚਾਰਾਂ ਦੇ ਵਧਣ ਨਾਲ ਪੈਦਾ ਹੋਏ ਸੰਕਟ ਵੇਲੇ ਇਹ ਆਪਣੇ ਪਰਿਤ੍ਰਾਣ ਲਈ ਬ੍ਰਹਮਾ ਨੂੰ ਨਾਲ ਲੈ ਦੇ ਵਿਸ਼ਣੂ ਪਾਸ ਜਾਂਦੀ ਹੈ, ਕਈ ਵਾਰ ਇਹ ਗਊ ਦਾ ਰੂਪ ਵੀ ਧਾਰਣ ਕਰਕੇ ਆਪਣੇ ਆਪ ਨੂੰ ਵਿਸ਼ਣੂ ਸਾਹਮਣੇ ਪ੍ਰਸਤੁਤ ਕਰਦੀ ਹੈ। ਵਿਸ਼ਣੂ ਅਵਤਾਰ ਧਾਰ ਕੇ ਧਰਤੀ ਦਾ ਦੁਖ ਹਰਦਾ ਹੈ। ਅਵਤਾਰਵਾਦ ਦੇ ਮੂਲ ਵਿਚ ਇਹੀ ਮਾਨਤਾ ਕੰਮ ਕਰਦੀ ਪ੍ਰਤੀਤ ਹੁੰਦੀ ਹੈ।

            ਧਰਤੀ ਕਦੋਂ ਅਤੇ ਕਿਵੇਂ ਹੋਂਦ ਵਿਚ ਆਈ ? ਇਸ ਬਾਰੇ ਕੋਈ ਵਿਗਿਆਨਿਕ ਤੱਥ ਉਪਲਬਧ ਨਹੀਂ ਹੈ। ਪੌਰਾਣਿਕ ਸਾਹਿਤ ਅਨੁਸਾਰ ਸੁਤੇ ਹੋਏ ਵਿਸ਼ਣੂ ਦੇ ਕੰਨਾ ਵਿਚੋਂ ਦੋ ਦੈਂਤ—ਮਧੂ ਅਤੇ ਕੈਟਭ—ਪੈਦਾ ਹੋਏ। ਉਨ੍ਹਾਂ ਨੇ ਨਾਭਿ-ਕਮਲ ਤੋਂ ਪੈਦਾ ਹੋਏ ਬ੍ਰਹਮਾ ਨੂੰ ਮਾਰਨਾ ਚਾਹਿਆ, ਪਰ ਵਿਸ਼ਣੂ ਨੇ ਉਨ੍ਹਾਂ ਨਾਲ ਯੁੱਧ ਕਰਕੇ ਮਾਰ ਦਿੱਤਾ। ‘ਹਰਿਵੰਸ਼-ਪੁਰਾਣ’ ਵਿਚ ਜ਼ਿਕਰ ਆਇਆ ਹੈ ਕਿ ਉਨ੍ਹਾਂ ਦੈਂਤਾਂ ਦੀ ਮਿਝ (ਮੇਦਸ) ਤੋਂ, ਜੋ ਸਮੁੰਦਰ ਵਿਚ ਪਸਰ ਗਈ ਸੀ, ਮੇਦਨੀ (ਧਰਤੀ) ਬਣ ਗਈ।

            ਇਹ ਵੀ ਧਾਰਣਾ ਹੈ ਕਿ ਪਹਿਲਾਂ ਹਰ ਪਾਸੇ ਜਲ ਹੀ ਜਲ ਸੀ ਅਤੇ ਧਰਤੀ ਜਲ ਦੇ ਹੇਠਾਂ ਸੀ। ਪਰ ਦੇਵ-ਅਸੁਰ ਸੰਗ੍ਰਾਮ ਵੇਲੇ ਅਜਿਹੀ ਉਥਲ-ਪੁਥਲ ਮਚੀ ਕਿ ਹੇਠਲੀ ਧਰਤੀ ਉਪਰ ਨੂੰ ਆ ਕੇ ਕਿਤੇ ਕਿਤੇ ਟਿਕ ਗਈ। ਉਹ ਬਾਦ ਵਿਚ ਪ੍ਰਿਥਵੀ ਕਰਕੇ ਜਾਣੀ ਜਾਣ ਲਗੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਧਰਤੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧਰਤੀ (ਸੰ.। ਦੇਖੋ , ਧਰਤਿ) ਪ੍ਰਿਥਵੀ , ਜ਼ਮੀਨ। ਯਥਾ-‘ਧਰਤੀ ਚੀਜੀ ਕਿ ਕਰੇ ’। ਤਥਾ-‘ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ’। ਇਸ ਦੇ ਭਾਵਾਰਥ ਵਿਚ ਧਰਤੀ ਤੋਂ ਮੁਰਾਦ ਮਨ ਬੀ ਲੈਂਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.