ਪੰਚਾਇਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਚਾਇਤ [ਨਾਂਇ] ਸਰਪੰਚ ਅਤੇ ਪੰਚਾਂ ਨਾਲ਼ ਬਣੀ ਪੇਂਡੂ ਪੱਧਰ ਦੀ ਪ੍ਰਸ਼ਾਸਨਿਕ ਇਕਾਈ; ਬਰਾਦਰੀ ਦੇ ਮੋਹਤਬਰ ਬੰਦਿਆਂ ਦਾ ਇਕੱਠ , ਪੰਚਾਂ ਦਾ ਸਮੂਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੰਚਾਇਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਚਾਇਤ. ਪੰਚਾਯਤਨ. ਪੰਜ ਪ੍ਰਧਾਨ ਪੁਰਖਾਂ ਦਾ ਸਮੂਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੰਚਾਇਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Panchayat_ਪੰਚਾਇਤ: ਆਸਾ ਰਾਮ ਬਨਾਮ ਜ਼ਿਲ੍ਹਾ ਬੋਰਡ (ਏ ਆਈ ਆਰ 1959 ਐਸ ਸੀ 480) ਅਨੁਸਾਰ ਅੰਗਰੇਜ਼ੀ ਦਾ ਸ਼ਬਦ ‘‘ਕਮੇਟੀ’’ ਲਗਭਗ ਪੰਚਾਇਤ ਸ਼ਬਦ ਦਾ ਹੀ ਅੰਗਰੇਜ਼ੀ ਤਰਜਮਾ ਹੈ। ਪੰਜਾਬ ਪੰਚਾਇਤੀ ਰਾਜ ਐਕਟ , 1994 ਦੀ ਧਾਰਾ 2 ਅਨੁਸਾਰ ਪੰਚਾਇਤ ਦਾ ਮਤਲਬ ਹੈ ਗ੍ਰਾਮ ਪੰਚਾਇਤ , ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ। ਇਸ ਪਰਿਭਾਸ਼ਾ ਤੋਂ ਸਥਾਨਕ ਅਥਾਰਿਟੀ ਦੇ ਵਖ ਵਖ ਪੜਾਵਾਂ ਦਾ ਵੇਰਵਾ ਤਾਂ ਮਿਲ ਜਾਂਦਾ ਹੈ ਲੇਕਿਨ ਪੰਚਾਇਤ ਸ਼ਬਦ ਦੇ ਅਰਥ ਕੇਵਲ ਇਸ ਹਦ ਤਕ ਹੀ ਸਪਸ਼ਟ ਹੁੰਦੇ ਹਨ ਕਿ ਇਹ ਰਾਜ-ਪ੍ਰਬੰਧ ਵਿਚ ਇਕ ਸਥਾਨਕ ਅਥਾਰਿਟੀ ਹੈ। ਭਾਰਤ ਦੇ ਸੰਵਿਧਾਨ ਦੇ ਅਨੁਛੇਦ 243 (ਸ) ਵਿਚ ਪੰਚਾਇਤ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਗਿਆ ਹੈ ਕਿ ‘‘ਪੰਚਾਇਤ ਦਾ ਮਤਲਬ ਪੇਂਡੂ ਖੇਤਰਾਂ ਲਈ ਅਨੁਛੇਦ 243-ਅ ਅਧੀਨ ਗਠਤ ਸਵੈ-ਸਰਕਾਰ ਦੀ ਸੰਸਥਾ (ਭਾਵੇਂ ਉਸ ਨੂੰ ਕੋਈ ਵੀ ਨਾਂ ਦਿੱਤਾ ਗਿਆ ਹੋਵੇ)।’’ ਸੰਵਿਧਾਨ (ਤ੍ਰਿਹੱਤਰਵੀਂ ਸੋਧ) ਐਕਟ, 1992 ਵਿਚ ਤਿੰਨ-ਪੜਾਵੀ ਪੰਚਾਇਤੀ ਪ੍ਰਣਾਲੀ ਅਧੀਨ_ਪਿੰਡ ਪਧਰ , ਮੱਧਵਰਤੀ ਪੱਧਰ ਅਤੇ ਜ਼ਿਲ੍ਹਾ ਪਧਰ ਤੇ ਬਾਲਗ਼ ਵੋਟ-ਅਧਿਕਾਰ ਦੇ ਆਧਾਰ ਤੇ ਚੁਣੀਆ ਹੋਈਆਂ ਬਾਡੀਆਂ ਦਾ ਉਪਬੰਧ ਕੀਤਾ ਗਿਆ ਹੈ। ਸਬੰਧਤ ਪੰਚਾਇਤ ਖੇਤਰ ਦੇ ਐਮ.ਐਲ.ਏ., ਅਤੇ ਮੈਂਬਰ ਪਾਰਲੀਮੈਂਟ ਨੂੰ ਪੰਚਾਇਤਾਂ ਨਾਲ ਜੋੜਨ ਤੋਂ ਇਲਾਵਾ, ਪੰਚਾਇਤਾਂ ਵਿਚ ਅਨੁਸੂਚਿਤ ਜਾਤਾਂ ਅਤੇ ਕਬੀਲਿਆਂ ਦੇ ਮੈਂਬਰਾਂ, ਇਸਤਰੀਆਂ ਲਈ ਸੀਟਾਂ ਰੀਜ਼ਰਵ ਕਰਨ, ਤੋਂ ਇਲਾਵਾ ਸਰਪੰਚ ਦੇ ਅਹੁਦੇ ਲਈ ਵੀ ਇਸਤਰੀਆਂ ਅਤੇ ਅਨੁਸੂਚਿਤ ਜਾਤਾਂ ਤੇ ਕਬੀਲਿਆਂ ਦੇ ਪੰਚਾਂ ਲਈ ਵੀ ਰਾਖਵੇਂਕਰਣ ਦਾ ਉਪਬੰਧ ਬਣਾਇਆ ਗਿਆ ਹੈ। ਹਰੇਕ ਪੰਚਾਇਤ ਦੀ ਮੁਣਿਆਦ ਪੰਜ ਸਾਲ ਰਖੀ ਗਈ ਹੈ, ਪਰ ਕਿਸੇ ਪੰਚਾਇਤ ਨੂੰ ਉਸ ਸਮੇਂ ਤੋਂ ਪਹਿਲਾਂ ਵੀ ਤੋੜਿਆ ਜਾ ਸਕਦਾ ਹੈ। ਲੇਕਿਨ ਉਸ ਦੇ ਤੋੜੇ ਜਾਣ ਦੀ ਤਰੀਕ ਤੋਂ ਛੇ ਮਹੀਨਿਆਂ ਦੇ ਅੰਦਰ ਉਸ ਖੇਤਰ ਲਈ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਜ਼ਰੂਰੀ ਹਨ। ਇੱਕੀ ਸਾਲ ਦੀ ਉਮਰ ਪੂਰੀ ਕਰ ਚੁੱਕਾ ਹਰ ਵਿਅਕਤੀ ਪੰਚਾਇਤ ਦਾ ਮੈਂਬਰ ਚੁਣੇ ਜਾਣ ਲਈ ਚੋਣ ਲੜ ਸਕਦਾ ਹੈ, ਪਰ ਇਹ ਤੱਦ ਜੇ ਉਹ ਸਬੰਧਤ ਵਿਧਾਨ ਮੰਡਲ ਦੁਆਰਾ ਬਣਾਏ ਕਿਸੇ ਕਾਨੂੰਨ ਅਧੀਨ ਨਾਕਾਬਲ ਨ ਹੋਵੇ।
ਸਵੈ-ਸਰਕਾਰ ਦੀ ਸੰਸਥਾ ਦੇ ਤੌਰ ਤੇ ਕੰਮ ਕਰਨ ਦੇ ਯੋਗ ਬਣਾਉਣ ਲਈ ਸਬੰਧਤ ਰਾਜ ਦਾ ਵਿਧਾਨ ਮੰਡਲ ਪੰਚਾਇਤਾਂ ਨੂੰ-
(i) ਆਰਥਕ ਵਿਕਾਸ ਅਤੇ ਸਮਾਜਕ ਨਿਆਂ ਲਈ ਯੋਜਨਾਵਾਂ ਤਿਆਰ ਕਰਨ ਅਤੇ
(ii) ਸੰਵਿਧਾਨਦੀ ਯਾਰ੍ਹਵੀਂ ਅਨੁਸੂਚੀ ਵਿਚ ਦਰਜ ਵਿਸ਼ਿਆਂ ਬਾਰੇ ਆਰਥਕ ਵਿਕਾਸ ਅਤੇ ਸਮਾਜਕ ਨਿਆਂ ਦੀਆਂ ਸਕੀਮਾਂ ਨੂੰ ਅਮਲੀ ਰੂਪ ਦੇਣ ਦਾ ਕੰਮ ਪੰਚਾਇਤਾਂ ਨੂੰ ਸੌਂਪਿਆ ਜਾ ਸਕਦਾ ਹੈ?
ਰਾਜ ਵਿਧਾਨ ਮੰਡਲ ਕਾਨੂੰਨ ਦੁਆਰਾ ਪੰਚਾਇਤਾਂ ਨੂੰ ਕੁਝ ਟੈਕਸ ਲਾਉਣ ਅਤੇ ਉਗਰਾਹੁਣ ਦੇ ਇਖ਼ਤਿਆਰ ਦੇ ਸਕਦਾ ਹੈ ਅਤੇ ਰਾਜ ਦੁਆਰਾ ਲਾਏ ਅਤੇ ਉਗਰਾਹੇ ਟੈਕਸ ਵਿਚੋਂ ਵੀ ਧਨ ਦੇ ਸਕਦਾ ਹੈ। ਪੰਚਾਇਤਾਂ ਦੀ ਵਿੱਤੀ ਪੋਜ਼ੀਸ਼ਨ ਦਾ ਜਾਇਜ਼ਾ ਲੈਣ ਲਈ ਸਿਫ਼ਾਰਸ਼ਾਂ ਕਰਨ ਲਈ ਹਰ ਪੰਜ ਸਾਲਾਂ ਬਾਦ ਵਿੱਤ ਕਮਿਸ਼ਨ ਗਠਤ ਕਰਨ ਦਾ ਉਪਬੰਧ ਵੀ ਹਵਾਲੇ ਅਧੀਨ ਸੰਵਿਧਾਨਕ ਸੋਧ ਦੁਆਰਾ ਕੀਤਾ ਗਿਆ ਹੈ।
ਕੁਝ ਵਿਧਾਨਕ, ਕਾਰਜਪਾਲਕ ਕਰਤੱਵਾਂ ਅਤੇ ਇਖ਼ਤਿਆਰਾਂ ਦੇ ਨਾਲ ਨਾਲ ਪੰਚਾਇਤਾਂ ਨੂੰ ਸੀਮਤ ਦਾਇਰੇ ਦੇ ਅੰਦਰ ਨਿਆਂਇਕ ਕਰਤੱਵ ਅਤੇ ਇਖ਼ਤਿਆਰ ਦਿੱਤੇ ਗਏ ਹਨ। ਇਸੇ ਤਰ੍ਹਾਂ ਪੰਚਾਇਤਾਂ ਨੂੰ ਮਾਲ ਖੇਤਰ ਦੇ ਨਾਲ ਨਾਲ ਫ਼ੌਜਦਾਰੀ , ਦੀਵਾਨੀ ਖੇਤਰ ਵਿਚ ਵੀ ਕੁਝ ਇਖ਼ਤਿਆਰ ਦਿੱਤੇ ਗਏ ਹਨ।
ਇਕ ਅਨੁਮਾਨ ਅਨੁਸਾਰ ਦੇਸ਼ ਵਿਚ ਇਸ ਸਮੇਂ 239544 ਪੰਚਾਇਤਾਂ ਕੰਮ ਕਰ ਰਹੀਆਂ ਜਿਨ੍ਹਾਂ ਵਿਚ ਚੁਣੇ ਪ੍ਰਤੀਨਿਧਾਂ ਦੀ ਗਿਣਤੀ 2828779 ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First