ਮਾਡਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Modem

ਮਾਡਮ ਇਕ ਇਲੈਕਟ੍ਰੋਨਿਕ ਯੰਤਰ ਹੈ ਜਿਹੜਾ ਡਿਜ਼ੀਟਲ ਸਿਗਨਲ ( Digital Signal ) ਨੂੰ ਐਨਾਲਾਗ ਸਿਗਨਲ ( Analog Signal ) ਵਿੱਚ ਜਾਂ ਇਸ ਦੇ ਉਲਟ ਬਦਲਣ ਦਾ ਕੰਮ ਕਰਦਾ ਹੈ । ਇਸ ਦੀ ਵਰਤੋਂ ਦੂਸਰੀਆਂ ਥਾਂਵਾਂ ਉੱਤੇ ਪਏ ਕੰਪਿਊਟਰਾਂ ਨਾਲ ਜੁੜਨ ਲਈ ਕੀਤੀ ਜਾਂਦੀ ਹੈ । ਤੁਸੀਂ ਮਾਡਮ ਅਤੇ ਟੈਲੀਫੋਨ ਨੈੱਟਵਰਕ ਦੇ ਜ਼ਰੀਏ ਦੁਨੀਆ ਦੇ ਕਿਸੇ ਵੀ ਕੰਪਿਊਟਰ ਨਾਲ ਨੈੱਟਵਰਕ ( ਇੰਟਰਨੈੱਟ ) ਦੇ ਜਰੀਏ ਜੁੜ ਸਕਦੇ ਹੋ ।

ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਸਾਡਾ ਕੰਪਿਊਟਰ ਡਿਜ਼ੀਟਲ ਸਿਗਨਲ ਉਤਪੰਨ ਕਰਦਾ ਹੈ ਪਰ ਟੈਲੀਫੋਨ ਨੈੱਟਵਰਕ ਐਨਾਲਾਗ ਸਿਗਨਲ ਉੱਤੇ ਕੰਮ ਕਰਦਾ ਹੈ । ਇਹੀ ਕਾਰਨ ਹੈ ਕਿ ਕੰਪਿਊਟਰ ਤੋਂ ਪੈਦਾ ਹੋਏ ਡਿਜ਼ੀਟਲ ਸਿਗਨਲ ਨੂੰ ਟੈਲੀਫੋਨ ਨੈੱਟਵਰਕ ਰਾਹੀਂ ਸੰਚਾਰ ਕਰਵਾਉਣਾ ਅਸੰਭਵ ਹੈ । ਮਾਡਮ ਇਕ ਅਜਿਹਾ ਯੰਤਰ ਹੈ ਜੋ ਡਿਜ਼ੀਟਲ ਸਿਗਨਲ ਨੂੰ ਐਨਾਲਾਗ ਵਿੱਚ ਤਬਦੀਲ ਕਰ ਕੇ ਟੈਲੀਫੋਨ ਨੈੱਟਵਰਕ ਰਾਹੀਂ ਸੰਚਾਰ ਕਰਵਾਉਣ ਦੇ ਯੋਗ ਬਣਵਾਉਂਦਾ ਹੈ ।

ਅਸਲ ਵਿੱਚ ਸ਼ਬਦ ਮਾਡਮ ( Modem ) ਦੋ ਸ਼ਬਦਾਂ ਮਾਡੂਲੇਟਰ-ਡੀਮਾਡੂਲੇਟਰ ( Modulator-Demodulator ) ਤੋਂ ਮਿਲ ਕੇ ਬਣਿਆ ਹੈ । ਜਦੋਂ ਤੁਸੀਂ ਕੋਈ ਅੰਕੜੇ ( Data ) ਆਪਣੇ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਨੂੰ ਭੇਜ ਰਹੇ ਹੁੰਦੇ ਹੋ ਤਾਂ ਮਾਡਮ ਇਕ ਆਉਟਪੁਟ ਯੰਤਰ ਦੇ ਰੂਪ ਵਿੱਚ ਕੰਮ ਕਰਦਾ ਹੈ । ਇਸ ਦੇ ਉਲਟ ਜਦੋਂ ਤੁਸੀਂ ਅੰਕੜੇ ਆਦਿ ਦੂਸਰੇ ਕੰਪਿਊਟਰ ਤੋਂ ਪ੍ਰਾਪਤ ਕਰ ਰਹੇ ਹੁੰਦੇ ਹੋ ਤਾਂ ਮਾਡਮ ਇਕ ਇਨਪੁਟ ਯੰਤਰ ਵਜੋਂ ਕੰਮ ਕਰਦਾ ਹੈ । ਜਦੋਂ ਮਾਡਮ ਆਉਟਪੁਟ ਯੰਤਰ ਦੇ ਤੌਰ ਤੇ ਕੰਮ ਕਰ ਰਿਹਾ ਹੁੰਦਾ ਹੈ ਤਾਂ ਡਿਜ਼ੀਟਲ ਅੰਕੜਿਆਂ ਦੀ ਮਾਡੂਲੇਸ਼ਨ ਕੀਤੀ ਜਾਂਦੀ ਹੈ । ਇੰਝ ਇਹ ( ਡਿਜ਼ੀਟਲ ) ਅੰਕੜੇ ਐਨਾਲਾਗ ਅੰਕੜਿਆਂ ਵਿੱਚ ਤਬਦੀਲ ਹੋ ਜਾਂਦੇ ਹਨ । ਇਸੇ ਤਰ੍ਹਾਂ ਜਦੋਂ ਮਾਡਮ ਇਨਪੁਟ ਯੰਤਰ ਵਜੋਂ ਕੰਮ ਕਰ ਰਿਹਾ ਹੁੰਦਾ ਹੈ ਤਾਂ ਐਨਾਲਾਗ ਸਿਗਨਲ ਦੀ ਡੀਮੌਡੂਲੇਸ਼ਨ ਕਰ ਕੇ ਇਹਨਾਂ ਨੂੰ ਦੁਬਾਰਾ ਡਿਜ਼ੀਟਲ ਸਿਗਨਲ ਵਿੱਚ ਬਦਲਿਆ ਜਾਂਦਾ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.