ਸਟਾਰ ਟੋਪੋਲੋਜੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Star Topology

ਇਸ ਵਿੱਚ ਸਾਰੇ ਟਰਮੀਨਲ ਕੇਂਦਰੀ ਕੰਪਿਊਟਰ ( ਸਰਵਰ ) ਨਾਲ ਸਿੱਧੇ ਹੀ ਜੁੜੇ ਹੁੰਦੇ ਹਨ । ਇਸ ਵਿੱਚ ਕੋਈ ਵੀ ਟਰਮੀਨਲ ਜੋੜਨਾ ਜਾਂ ਹਟਾਉਣਾ ਸੌਖਾ ਹੈ । ਇਸ ਟੋਪੋਲੋਜੀ ਵਿੱਚ ਸਾਰੀਆਂ ਗਤੀਵਿਧੀਆਂ ਨੂੰ ਸਰਵਰ ਹੀ ਕੰਟਰੋਲ ਕਰਦਾ ਹੈ । ਉਦਾਹਰਨ ਲਈ ਜੇ ਇਕ ਟਰਮੀਨਲ ਤੋਂ ਦੂਸਰੇ ਟਰਮੀਨਲ ਤੇ ਡਾਟਾ ਭੇਜਣਾ ਹੋਵੇ ਤਾਂ ਇਹ ਪਹਿਲਾਂ ਸਰਵਰ ਵਿੱਚ ਜਾਵੇਗਾ ਅਤੇ ਬਾਅਦ ਵਿੱਚ ਕਿਸੇ ਹੋਰ ਟਰਮੀਨਲ ਤੇ ਜਾਵੇਗਾ । ਜੇ ਕੋਈ ਟਰਮੀਨਲ ਫੇਲ੍ਹ ਹੋ ਜਾਵੇ ਤਾਂ ਬਾਕੀ ਸਾਰਾ ਨੈੱਟਵਰਕ ਉਸੇ ਤਰ੍ਹਾਂ ਹੀ ਚਲਦਾ ਰਹਿੰਦਾ ਹੈ ਪਰ ਸਰਵਰ ਫੇਲ੍ਹ ਹੋ ਜਾਣ ਤੇ ਸਾਰਾ ਨੈੱਟਵਰਕ ਹੀ ਫੇਲ੍ਹ ਹੋ ਜਾਂਦਾ ਹੈ ।

ਲਾਭ :

i ) ਕਿਸੇ ਵੀ ਟਰਮੀਨਲ ਨੂੰ ਸਰਵਰ ਨਾਲ ਜੋੜਨਾ ਜਾਂ ਹਟਾਉਣਾ ਸੌਖਾ ਹੈ । ਇਸ ਨਾਲ ਹੋਰ ਟਰਮੀਨਲਜ਼ ਤੇ ਕੋਈ ਪ੍ਰਭਾਵ ਨਹੀਂ ਪੈਂਦਾ ।

ii ) ਕਿਸੇ ਟਰਮੀਨਲ ਦੇ ਫੇਲ੍ਹ ਹੋਣ ਦਾ ਅਸਰ ਬਾਕੀ ਟਰਮੀਨਲਜ਼ ' ਤੇ ਨਹੀਂ ਪੈਂਦਾ ।

ਹਾਨੀਆਂ :

i ) ਸਰਵਰ ਕਾਫੀ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਾਰੇ ਟਰਮੀਨਲਾਂ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ ।

ii ) ਸਰਵਰ ਫੇਲ੍ਹ ਹੋ ਜਾਣ ' ਤੇ ਸਾਰਾ ਹੀ ਨੈੱਟਵਰਕ ਫੇਲ੍ਹ ਹੋ ਜਾਂਦਾ ਹੈ ।

iii ) ਕੋਈ ਨਵਾਂ ਟਰਮੀਨਲ ਜੋੜਨ ਲਈ ਕਈ ਵਾਰ ਬਹੁਤ ਲੰਬੀ ਕੇਬਲ ਦੀ ਲੋੜ ਹੁੰਦੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 780, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.