ਨਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਦ [ਨਾਂਪੁ] ਸ਼ਬਦ , ਧੁਨੀ , ਅਵਾਜ਼, ਗੂੰਜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਨਾਦ. (ਦੇਖੋ, ਨਦੑ ਧਾ). ਸੰ. ਸੰਗ੍ਯਾ—ਸ਼ਬਦ. ਧੁਨਿ. “ਨਾਦ ਕੁਰੰਕਹਿ ਬੇਧਿਆ.” (ਵਾਰ ਜੈਤ) ਵਿਦ੍ਵਾਨਾਂ ਨੇ ਨਾਦ ਦੇ ਮੁੱਖ ਦੋ ਭੇਦ ਕੀਤੇ ਹਨ. ਇੱਕ ਧ੍ਵਨਿ ਰੂਪ , ਜੈਸੇ—ਘੰਟੇ ਨਗਾਰੇ ਆਦਿ ਦਾ ਸ਼ਬਦ. ਦੂਜਾ ਵਰਣਰੂਪ, ਜੈਸੇ—ਮਨੁੱਖਾਂ ਦੀ ਬੋਲੀ. ਕਈਆਂ ਨੇ ਤਿੰਨ ਭੇਦ ਥਾਪੇ ਹਨ—ਇੱਕ ਪ੍ਰਾਣੀਭਵ, ਜੋ ਜਾਨਦਾਰ ਜੀਵਾਂ ਤੋਂ ਪੈਦਾ ਹੋਵੇ. ਦੂਜਾ ਅਪ੍ਰਾਣੀ ਭਵ, ਜੋ ਬੇਜਾਨ ਵਸਤੂਆਂ ਤੋਂ ਉਪਜੇ, ਜੈਸੇ ਵੀਣਾ ਆਦਿ ਦੀ ਧੁਨਿ. ਤੀਜਾ ਉਭਯ ਸੰਭਵ ਜੈਸੇ ਬਾਂਸੁਰੀ ਨਫੀਰੀ ਆਦਿ। ੨ ਯੋਗੀਆਂ ਦੇ ਪੰਚ ਸ਼ਬਦ1 ਅਤੇ ਸਿੰਙੀ ਆਦਿ ਨਾਦ. “ਘਟਿ ਘਟਿ ਵਾਜਹਿ ਨਾਦ.” (ਜਪੁ) ਇਥੇ ਸਤਿਗੁਰੂ ਦਾ ਭਾਵ ਆਤਮਿਕ ਅਖੰਡ ਸੰਗੀਤ ਤੋਂ ਹੈ ਜੋ ਨਾਮ ਅ੡ਭ੍ਯ੠ਸੀ ਗੁਰਮੁਖਾਂ ਨੂੰ ਅਨੁਭਵ ਹੋਂਦਾ ਹੈ। ੩ ਸੰਖ. “ਤਿਨ ਘਰਿ ਬ੍ਰਾਹਮਣ ਪੂਰਹਿ ਨਾਦ.” (ਵਾਰ ਆਸਾ) ੪ ਸ੍ਵਰਵਿਦ੍ਯਾ. ਸੰਗੀਤ. “ਗੁਰਮੁਖਿ ਨਾਦ ਬੇਦ ਬੀਚਾਰੁ.” (ਮਾਰੂ ਸੋਲਹੇ ਮ: ੩) ੫ ਨਿਘੰਟੁ ਵਿੱਚ ਨਾਦ ਦਾ ਅਰਥ ਕੀਤਾ ਹੈ ਉਸਤਤਿ ਕਰਨ ਯੋਗ੍ਯ. ਜਿਸ ਦੀ ਉਸਤਤਿ ਕਰੀਏ ਉਹ ਨਾਦ ਹੈ। ੬ ਸੰਗੀਤ ਵਿੱਚ ਅਰਥ ਕੀਤਾ ਹੈ—ਨ (ਪ੍ਰਾਣ) ਦ (ਅਗਨਿ). ਸ਼ਰੀਰ ਦੀ ਅਗਨੀ ਦੇ ਸੰਜੋਗ ਤੋਂ ਜੋ ਸ੍ਵਰ ਉਪਜੇ, ਸੋ ਨਾਦ. ਇਸ ਨਾਦ ਦੇ ਤਿੰਨ ਅਸਥਾਨ ਹਨ—ਹ੍ਰਿਦਯ, ਕੰਠ ਅਤੇ ਮਸ੍ਤਕ. ਹ੍ਰਿਦਯ ਵਿੱਚ ਇਸਥਿਤ ਨਾਦ ਦੀ “ਮੰਦ੍ਰ” ਸੰਗ੍ਯਾ ਹੈ, ਕੰਠ ਵਿੱਚ ਨਾਦ ਦੀ “ਮਧ੍ਯਮ” ਸੰਗ੍ਯਾ ਹੈ ਅਤੇ ਮਸ੍ਤਕ ਵਿੱਚ ਇਸਥਿਤ ਨਾਦ “ਤਾਰ” ਹੈ। ੭ ਦੇਖੋ, ਅਨਹਤ ਨਾਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਾਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਨਾਦ (ਸੰ.। ਸੰਸਕ੍ਰਿਤ ਨਾਦ:। ਧਾਤੂ ਨਦੑ=ਸਬਦ ਕਰਨਾ) ੧. ਧ੍ਵਨੀ, ਸ਼ਬਦ , ਆਵਾਜ਼। ਇਹ ਸ਼ਬਦ ੧. ਆਹਤ, ੨. ਅਨਾਹਤ ਭੇਦ ਕਰ ਦੋ ਪ੍ਰਕਾਰ ਦਾ ਹੈ। (੧) ਆਹਤ ਉਹ ਹੈ ਜੋ ਦੋ ਚੀਜ਼ਾਂ ਦੇ ਮਿਲਨ ਯਾ ਜੁਦਾ ਹੋਣ ਤੋਂ ਹੁੰਦਾ ਹੈ, ਜੈਸੇ ਬਾਂਸ ਪਾੜੀਏ ਤਾਂ ਅਵਾਜ਼ ਹੁੰਦੀ ਹੈ, ਯਾ ਹਥ ਤੇ ਹਥ ਮਾਰੀਏ ਤਾਂ ਅਵਾਜ਼ ਹੁੰਦੀ ਹੈ, ਗਲੇ ਤੋਂ, ਮੁਰਲੀ ਤੋਂ, ਸਤਾਰ ਤੋਂ ਜੋ ਨਾਦ ਉਠਾਈਏ ਯਾ ਢੋਲਕੀ ਛੈਣੇ ਦੀ ਸਟ ਮਾਰੀਏ। ਫਿਰ ਆਹਤ ਸ਼ਬਦ ਤਿੰਨ ਪ੍ਰਕਾਰ ਦਾ ਹੁੰਦਾ ਹੈ। ੧. ਪ੍ਰਾਣੀ ਭਵ, ੨. ਅਪ੍ਰਾਣੀ ਭਵ, ੩. ਉਭੇ ਸੰਭਵ।

(ੳ) ਜੋ ਗਲੇ ਤੋਂ ਨਾਦ ਕਰੀਦਾ ਹੈ ਸੋ ਪ੍ਰਾਣੀ ਭਵ ਹੈ।

(ਅ) ਜੋ ਵਾਜੇ ਸਤਾਰ ਆਦਿ ਸਾਜ਼ਾਂ ਤੋਂ ਸ਼ਬਦ ਹੁੰਦਾ ਹੈ ਉਹ ਅਪ੍ਰਾਣੀ ਭਵ ਹੈ।

(ੲ) ਜੋ ਮੂੰਹ ਨਾਲ ਲਗਾਕੇ ਫੂਕ ਭਰਕੇ ਸਾਜ਼ਾਂ ਤੋਂ ਨਾਦ ਕਰੀਦਾ ਹੈ ਸੋ ਉਭੈ ਸੰਭਵ ਹੈ ਜੈਸੇ ਮੁਰਲੀ, ਬੀਨ , ਬਾਂਸਰੀ।

(ਸ) ਅਨਾਹਤ ਨਾਦ ਓਹ ਹੈ ਜੋ ਇਕਾਗ੍ਰਤਾ ਦੇ ਹੁੰਦਿਆਂ ਆਤਮਾ ਦੇ ਅਨਭਵ ਵਿਚ ਆਉਂਦਾ ਹੈ, ਇਹ ਆਤਮਾ ਦਾ ਇਕ ਪਰਮ ਟਿਕਾਉ ਦੀ ਅਵਸਥਾ ਦਾ ਅਨੁਭਵ ਹੈ। ਇਹ ਕੰਨਾ ਦਾ ਵਿਸ਼ਾ ਨਹੀਂ। ਜੀਕੂ ਇਹ ਨਾਦ ਆਤਮ ਮੰਡਲ ਦਾ ਹੈ ਤਿਵੇਂ ਇਸਦਾ ਅਨੁਭਵ ਬੀ ਉਸੇ ਮੰਡਲ ਦਾ ਹੈ। ਸਾਧਨ ਇਸਦਾ ਚਿਤ ਦੀ ਏਕਾਗਤਾ ਤੇ ਲਿਵ ਹੈ ਜੋ ਸਿਮਰਨ ਦੁਆਰੇ ਹੁੰਦੀ ਹੈ- ‘ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ’। ਇਸ ਨਾਦ ਵਲ ਗੁਰਬਾਣੀ ਵਿਚ ਕਈ ਥਾਂ ਇਸ਼ਾਰਾ ਹੈ, ਜਿਸ ਤੋਂ ਮੁਰਾਦ ਆਤਮ ਮੰਡਲ ਦੇ ਸੰਗੀਤ ਵੱਲ ਹੈ, ਸੋ ਆਹਤ ਨਹੀਂ ਹੈ। ਯਥਾ-‘ਗੁਰਮੁਖਿ ਨਾਦ ਬੇਦ ਬੀਚਾਰੁ’। ਗੁਰਮੁਖ ਦਾ ਵਿਚਾਰ ਹੀ (ਨਾਦ) ਅਨਾਹਤ ਸ਼ਬਦ ਤੇ ਵੇਦ ਹੈ। ਤਥਾ-‘ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ’।

੨. ਈਸ਼੍ਵਰੀ ਕੀਰਤਨ ਬਿਨਾ ਜੋ ਸੰਗੀਤ ਮਨ ਨੂੰ ਤ੍ਰਿਸ਼ਨਾ ਵਿਚ ਲੈ ਜਾਂਦੇ ਹਨ ਤਿਨ੍ਹਾਂ ਦੀ ਨਿਖੇਧੀ ਦੇ ਬਚਨ ਭੀ ਕਈ ਥਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਨ, ਨਾਦ ਪਦ ਉਥੇ ਹੀ ਵਰਤਿਆ ਗਿਆ ਹੈ। ਯਥਾ-‘ਰਾਗ ਨਾਦ ਛੋਡਿ ਹਰਿ ਸੇਵੀਐ’। ਤਥਾ-‘ਰਾਗਿ ਨਾਦਿ ਮਨੁ ਦੂਜੈ ਭਾਇ’। ਤਥਾ-‘ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ॥ ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ’।

੩. ਬ੍ਰਹਮ ਰੂਪ ਸਬਦ ਯਾ ਸਬਦ ਬ੍ਰਹਮ। ਯਥਾ-‘ਨਾਦ ਬਿੰਦ ਕੀ ਸੁਰਤਿ ਸਮਾਇ’। ਬ੍ਰਹਮ ਦੇ ਜਾਣਨ ਦੀ ਸੁਰਤਿ (ਆਪੇ ਵਿਚ) ਸਮਾਈ

੪. ਕੰਨ ਪਾਟੇ ਜੋਗੀ ਇਕ ਨਾਦ ਨਾਮ ਵਾਲਾ ਵਾਜਾ ਫੂਕ ਨਾਲ ਵਜਾਉਂਦੇ ਹਨ, ਸਿੰਙੀ। ਯਥਾ-‘ਬ੍ਰਹਮਣ ਪੂਰਹਿ ਨਾਦ’।

੫. (ਗੁ.। ਸੰਸਕ੍ਰਿਤ ਅਨਾਦਿ) ਜਿਸ ਦਾ ਮੁਢ ਨ ਹੋਵੇ। ਯਥਾ-‘ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ’। (ਪਰਮ+ਅਨਾਦ= ਪਰਮਾਨਾਦ) ਅਥਵਾ ੨. ਕਈ ਗ੍ਯਾਨੀ ਸਮਝਦੇ ਹਨ ਕਿ ਇਹ ਪਰਮ+ਆਨੰਦ ਦਾ ਪਰਮਾਨਾਦ ਲਿਖਿਆ ਹੈ।   ਦੇਖੋ , ‘ਪਰਮਾਨਾਦੁ’

੬. ਸੁਖਮਨ ਨਾੜੀ ।   ਦੇਖੋ, ‘ਨਾਦ ਸਤ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.