ਵਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰ (ਨਾਂ,ਪੁ) ਆਕਰੇ ਗਾਰੇ ਪੱਥਰਾਂ ਜਾਂ ਛੱਪੜ ਦੇ ਡਲਿਆਂ ਨਾਲ ਉਸਾਰੀ ਜਾ ਰਹੀ ਕੰਧ ਦਾ ਇੱਕ ਰੱਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰ (ਨਾਂ,ਪੁ) ਹਫ਼ਤਾਵਾਰੀ ਦਿਨਾਂ ਵਿੱਚੋਂ ਕੋਈ ਇੱਕ ਦਿਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰ (ਨਾਂ,ਇ) ਢਾਡੀਆਂ ਦੁਆਰਾ ਗਾਇਆ ਜਾਣ ਵਾਲਾ ਬੀਰ-ਕਾਵਿ ਦਾ ਇੱਕ ਪ੍ਰਤਿਨਿਧ ਰੂਪ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰ 1 [ਨਾਂਪੁ] ਹਮਲਾ , ਹੱਲਾ 2 [ਨਾਂਪੁ] ਇੱਕ ਕਾਵਿ-ਰੂਪ 3 [ਨਾਂਪੁ] ਦਿਨ , ਰੋਜ਼ , ਪੁਰਬ; ਸਨਿੱਚਰਵਾਰ 4 [ਨਾਂਪੁ] ਕੰਧ ਆਦਿ ਦੀਆਂ ਇੱਟਾਂ ਦਾ ਇੱਕ ਰਦਾ, ਵਾਰੀ, ਦਫਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਾਰ (ਕਾਵਿ-ਰੂਪ): ਸਿੱਖ-ਸਾਹਿਤ ਵਿਚ ਇਹ ਕਾਵਿ-ਰੂਪ ਬਹੁਤ ਪ੍ਰਚਲਿਤ ਹੈ। ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਦਰਜ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਰਾਇ ਬਲਵੰਡ ਅਤੇ ਸਤੈ ਨਾਂ ਦੇ ਡੂਮਾਂ ਦੀ ਲਿਖੀ ਹੈ ਅਤੇ 21 ਗੁਰੂ ਸਾਹਿਬਾਨ ਦੀਆਂ ਹਨ (ਗੁਰੂ ਨਾਨਕ ਦੇਵ ਦੀਆਂ ਤਿੰਨ, ਗੁਰੂ ਅਮਰਦਾਸ ਦੀਆਂ ਚਾਰ, ਗੁਰੂ ਰਾਮਦਾਸ ਦੀਆਂ ਅੱਠ ਅਤੇ ਗੁਰੂ ਅਰਜਨ ਦੇਵ ਦੀਆਂ ਛੇ)। ਇਨ੍ਹਾਂ ਵਿਚ 20 ਵਾਰਾਂ ਸ਼ਲੋਕ-ਪਉੜੀ-ਬੰਧ ਵਿਚ ਹਨ ਅਤੇ ਬਸੰਤ ਰਾਗ ਦੀ ਵਾਰ ਕੇਵਲ ਤਿੰਨ ਪਉੜੀਆਂ ਵਿਚ ਲਿਖੀ ਹੈ।

ਲੋਕ ਪਰੰਪਰਾ ’ਤੇ ਆਧਾਰਿਤ ‘ਵਾਰ’ ਪੰਜਾਬੀ ਭਾਸ਼ਾ ਦੇ ਇਕ ਕਾਵਿ-ਰੂਪ ਦਾ ਨਾਂ ਹੈ। ਅਨੇਕ ਵਿਦਵਾਨਾਂ ਵਲੋਂ ‘ਵਾਰ’ ਸ਼ਬਦ ਦੇ ਕੀਤੇ ਅਰਥਾਂ ਦੇ ਪ੍ਰਕਾਸ਼ ਵਿਚ ਵਾਰ ਦੀ ਪਰਿਭਾਸ਼ਾ ਇਸ ਪ੍ਰਕਾਰ ਬਣਦੀ ਹੈ—‘ਉਹ ਕਾਵਿਮਈ ਉਤਸਾਹ ਵਰਧਕ ਵਾਰਤਾ, ਜਿਸ ਵਿਚ ਕਿਸੇ ਆਕ੍ਰਮਣ ਜਾਂ ਸੰਘਰਸ਼ ਦੇ ਪ੍ਰਸੰਗ ਵਿਚ ਨਾਇਕ ਦਾ ਯਸ਼ ਗਾਇਆ ਗਿਆ ਹੋਵੇ।’ ਇਸ ਵਿਚ ਆਮ ਤੌਰ ’ਤੇ ਵੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਇਸ ਨੂੰ ਗਾਉਣ ਵਾਲੇ ਅਤੇ ਕਿਸੇ ਹੱਦ ਤਕ ਰਚੈਤਾ ਵੀ ਭੱਟ ਜਾਂ ਢਾਡੀ ਹੁੰਦੇ ਹਨ। ਆਪਣੇ ਆਪ ਨੂੰ ਪ੍ਰਭੂ ਦਾ ਢਾਡੀ ਕਹਿਣ ਵਾਲੇ ਗੁਰੂ ਨਾਨਕ ਦੇਵ ਜੀ ਨੇ ‘ਵਾਰ’ ਵੀਰ-ਰਸ ਦੇ ਖੇਤਰ ਵਿਚੋਂ ਕਢ ਕੇ ਅਧਿਆਤਮਿਕਤਾ ਦੀ ਸ਼ਾਂਤ ਭਾਵ-ਭੂਮੀ ਵਿਚ ਲਿਆਉਂਦਾ ਹੈ। ਅਜਿਹੀ ਬਦਲੀ ਨਾਲ ਇਕ ਪਾਸੇ ਜਿਥੇ ਵਾਰ ਦੇ ਵਿਸ਼ੇ- ਖੇਤਰ ਵਿਚ ਵਿਸਤਾਰ ਹੋਇਆ ਹੈ, ਉਥੇ ਲੋਕ-ਮਾਨਸ ਦੇ ਅਤਿ-ਅਧਿਕ ਅਨੁਸਾਰੀ ਕਾਵਿ-ਰੂਪ ਨੂੰ ਅਪਣਾ ਕੇ ਜਿਗਿਆਸੂ ਨੂੰ ਮੁਕਤੀ-ਪ੍ਰਾਪਤੀ ਦੇ ਮਾਰਗ ਉਤੇ ਅਗੇ ਵਧਣ ਲਈ ਉਤਸਾਹਿਤ ਕੀਤਾ ਗਿਆ ਹੈ। ਅਜਿਹਾ ਕਰਨ ਵੇਲੇ ਵਾਰ ਵਿਚਲੇ ਸੰਘਰਸ਼ ਦੇ ਸਰੂਪ ਨੂੰ ਸਥੂਲਤਾ ਤੋਂ ਸੂਖਮਤਾ ਵਲ ਮੋੜਿਆ ਗਿਆ ਹੈ। ਇਸ ਤਰ੍ਹਾਂ ਅਧਿਆਤਮਿਕ ਵਾਰਾਂ ਵਿਚ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਨਾਇਕ ਮੰਨ ਕੇ ਉਹ ਦਾ ਯਸ਼ ਗਾਇਆ ਗਿਆ ਹੈ ਅਤੇ ਨੇਕੀ ਤੇ ਬਦੀ ਦਾ ਪਰਸਪਰ ਦੁਅੰਦ ਜਾਂ ਸਦ-ਵ੍ਰਿੱਤੀਆਂ ਨਾਲ ਟਕਰਾਓ ਵਿਖਾ ਕੇ ਸੰਘਰਸ਼ ਦੀ ਭੂਮਿਕਾ ਨਿਭਾਈ ਗਈ ਹੈ।

ਪਰੰਪਰਾ ਅਨੁਸਾਰ ਵਾਰਾਂ ਪਉੜੀਆਂ ਵਿਚ ਲਿਖੀਆਂ ਜਾਂਦੀਆਂ ਸਨ।ਪਉੜੀ ’ ਦੇ ਦੋ ਰੂਪ ਵਰਤੇ ਗਏ ਹਨ—ਨਿਸ਼ਾਨੀ ਅਤੇ ਸਿਰਖੰਡੀ। ਇਸ ਦੀ ਭਾਸ਼ਾ ਜਨ- ਪੱਧਰ ਦੀ ਹੁੰਦੀ ਹੈ ਅਤੇ ਯੁੱਧ ਦਾ ਵਾਤਾਵਰਣ ਸਿਰਜਨ ਲਈ ਤਲਖ਼ ਅਤੇ ਕਠੌਰ ਧੁਨੀਆਂ ਵਾਲੇ ਵਰਣਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਢਾਡੀ ਲੋਕ ਗਾਉਣ ਵੇਲੇ ਵਿਆਖਿਆ ਦੀ ਰੁਚੀ ਅਧੀਨ ਪਉੜੀਆਂ ਨਾਲ ਸ਼ਲੋਕ ਵੀ ਜੋੜ ਦਿੰਦੇ ਸਨ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵੇਲੇ ਜੋ ਸ਼ਲੋਕ ਪੂਰਵ-ਵਰਤੀ ਗੁਰੂ ਸਾਹਿਬਾਨ ਦੀਆਂ ਵਾਰਾਂ ਨਾਲ ਜੁੜ ਚੁੱਕੇ ਸਨ, ਉਨ੍ਹਾਂ ਨੂੰ ਉਸੇ ਤਰ੍ਹਾਂ ਰਖ ਕੇ ਪਉੜੀਆਂ ਦੀ ਬਿਰਤੀ ਅਨੁਸਾਰ ਕਈ ਹੋਰ ਸ਼ਲੋਕ ਵੀ ਜੋੜ ਕੇ ਵਾਰ ਨੂੰ ਪਉੜੀ-ਬੰਧ ਦੀ ਥਾਂ ਸ਼ਲੋਕ-ਪਉੜੀ-ਬੰਧ ਵਾਲਾ ਰੂਪ ਦੇ ਦਿੱਤਾ।

ਸ਼ਲੋਕ-ਪਉੜੀ-ਬੰਧ ਸੰਬੰਧੀ ਧਿਆਨ ਯੋਗ ਗੱਲ ਇਹ ਹੈ ਕਿ ਭਾਵੇਂ ਹਰ ਪਉੜੀ ਨਾਲ ਆਮ ਤੌਰ’ਤੇ ਦੋ ਸ਼ਲੋਕ ਆਏ ਹਨ, ਪਰ ਇਸ ਪੈਟਰਨ ਨੂੰ ਜ਼ਰੂਰੀ ਨਹੀਂ ਹਰ ਵਾਰ ਅਪਣਾਇਆ ਗਿਆ ਹੋਵੇ। ਕਈਆਂ ਵਾਰਾਂ ਵਿਚ ਪਉੜੀਆਂ ਨਾਲ ਇਕ ਤੋਂ ਲੈ ਕੇ ਸੱਤ ਤਕ ਸ਼ਲੋਕ ਦਰਜ ਹਨ। ਇਨ੍ਹਾਂ ਦੇ ਚਰਣਾਂ ਜਾਂ ਤੁਕਾਂ ਵਿਚ ਵੀ ਸਮਾਨਤਾ ਨਹੀਂ ਹੈ, ਕਿਉਂਕਿ ‘ਮਾਝ ਕੀ ਵਾਰ’ ਵਿਚ 24 ਅਤੇ ‘ਮਲ੍ਹਾਰ ਕੀ ਵਾਰ’ ਵਿਚ 26 ਤੁਕਾਂ ਦੇ ਸ਼ਲੋਕ ਮਿਲਦੇ ਹਨ। ਜੋ ਸ਼ਲੋਕ ਵਾਰਾਂ ਵਿਚ ਜੋੜਨੋ ਬਚ ਗਏ, ਉਨ੍ਹਾਂ ਨੂੰ ‘ਸਲੋਕ ਵਾਰਾ ਤੇ ਵਧੀਕ ’ ਪ੍ਰਕਰਣ ਵਿਚ ਦਰਜ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨੇ ਲੋਕ-ਜੀਵਨ ਵਿਚ ਪ੍ਰਚਲਿਤ ਨੌਂ ਵਾਰਾਂ ਦੀਆਂ ਧੁਨੀਆਂ ਉਪਰ ਨੌਂ ਵਾਰਾਂ ਨੂੰ ਗਾਉਣ ਦਾ ਨਿਰਦੇਸ਼ ਵੀ ਕੀਤਾ ਹੈ। ਇਸ ਨਾਲ ਅਧਿਆਤਮਿਕ ਵਾਰਾਂ ਦਾ ਜਨ-ਜੀਵਨ ਨਾਲ ਸੰਪਰਕ ਕਾਇਮ ਰਖਿਆ ਜਾ ਸਕਿਆ ਹੈ।

ਇਸ ਕਾਵਿ-ਰੂਪ ਦਾ ਆਰੰਭ ਕਦ ਹੋਇਆ ? ਇਸ ਬਾਰੇ ਕੋਈ ਪ੍ਰਮਾਣਿਕ ਤੱਥ ਉਪਲਬਧ ਨਹੀਂ ਹੈ। ਇਸ ਦੇ ਪੁਰਾਤਨ ਹੋਣ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨੌਂ ਵਾਰਾਂ ਦੇ ਲੋਕ-ਪ੍ਰਚਲਨ ਅਤੇ ਲੋਕ-ਪ੍ਰਿਯਤਾ ਕਾਰਣ ਪ੍ਰਵਾਨ ਚੜ੍ਹੀਆਂ ਧੁਨੀਆਂ ਤੋਂ ਹੋ ਜਾਂਦਾ ਹੈ। ਇਹ ਨੌਂ ਵਾਰਾਂ ਇਸ ਪ੍ਰਕਾਰ ਹਨ— ਵਾਰ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ, ਵਾਰ ਟੁੰਡੇ ਅਸਰਾਜੇ ਕੀ, ਵਾਰ ਰਾਇ ਕਮਾਲ ਦੀ ਮਉਜਦੀ, ਵਾਰ ਸਿਕੰਦਰ ਬਰਾਹਮ ਕੀ , ਵਾਰ ਲਲਾ ਬਹਿਲੀਮਾ ਕੀ, ਵਾਰ ਜੋਧੈ ਵੀਰੈ ਪੂਰਬਣੀ ਕੀ, ਵਾਰ ਰਾਇ ਮਹਿਮੇ ਹਸਨੇ ਕੀ, ਵਾਰ ਰਾਣੈ ਕੈਲਾਸ ਤਥਾ ਮਾਲਦੇ ਕੀ, ਵਾਰ ਮੂਸੇ ਕੀ। ਇਨ੍ਹਾਂ ਦੇ ਧੁਨੀ-ਗਤ ਸੰਕੇਤਾਂ ਤੋਂ ਪੁਰਾਤਨ ਵਿਰਸੇ ਦਾ ਬੋਧ ਹੁੰਦਾ ਹੈ। ਪਰ ਇਨ੍ਹਾਂ ਵਾਰਾਂ ਵਿਚ ਵਰਣਿਤ ਬ੍ਰਿੱਤਾਂਤਾਂ ਦੇ ਆਧਾਰ’ਤੇ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਵਿਚੋਂ ਪੰਜ ਦਾ ਸਮਾਂ ਗੁਰੂ-ਕਾਲ ਬਣਦਾ ਹੈ ਅਤੇ ਚਾਰ ਆਦਿ- ਕਾਲ ਵਿਚ ਸਮੇਟੀਆਂ ਜਾ ਸਕਦੀਆਂ ਹਨ। ਆਦਿ- ਕਾਲੀਨ ਚਾਰ ਵਾਰਾਂ ਹਨ—ਟੁੰਡੇ ਅਸ ਰਾਜੇ ਦੀ ਵਾਰ, ਸਿਕੰਦਰ ਬਰਾਹਮ ਕੀ ਵਾਰ, ਮੂਸੇ ਕੀ ਵਾਰ ਅਤੇ ਲਲਾ ਬਹਲੀਮਾ ਕੀ ਵਾਰ। ਇਨ੍ਹਾਂ ਵਾਰਾਂ ਦਾ ਪੂਰਾ ਪਾਠ ਨਹੀਂ ਮਿਲਦਾ। ਸਿੱਖ- ਇਤਿਹਾਸ-ਨੁਮਾ ਰਚਨਾਵਾਂ ਅਥਵਾ ਕੋਸ਼ਾਂ ਵਿਚ ਇਨ੍ਹਾਂ ਦੇ ਕੁਝ ਉਧਰਿਤ ਅੰਸ਼ ਜ਼ਰੂਰ ਮਿਲ ਜਾਂਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਵਾਰ (ਸੰ.। ਸੰਸਕ੍ਰਿਤ ਵਾਰ=ਕਾਲ, ਮੌਕਿਆ, ਅਵਸਰ, ਦਿਨ) ੧. ਵੇਲਾ। ਯਥਾ-‘ਸਿਝਿ ਇਵੇਹਾ ਵਾਰ’।

ਦੇਖੋ, ‘ਸਿਝਿ’

੨. ਵਾ ਯਥਾ-‘ਹਥ ਵਾਰਿ ਕਰੈਹੱਥਾ ਨਾਲ ਵਾੜ ਕਰਦਾ ਹੈ।

੩. (ਪੰਜਾਬੀ) ਕੁਰਬਾਨ*। ਯਥਾ-‘ਵਾਰਿ ਵਾਰਉ ਅਨਿਕ ਡਾਰਉ’।

ਦੇਖੋ, ‘ਵਾਰਿਆ ਨ ਜਾਵਾ....’

੪. ਵਾਲ। ਯਥਾ-‘ਵਾਰਿਆ ਨ ਜਾਵਾ ਏਕ ਵਾਰ’। ਇਥੇ ਇਕ ਵਾਰੀ ਬੀ ਅਰਥ ਕਰਦੇ ਹਨ। ਦੇਖੋ , ‘ਵਾਰਿਆ.....’

੫. ਮੰਗਲ , ਬੁਧ ਅਦਿਕ ਵਾਰ। ਯਥਾ-‘ਪੰਦ੍ਰਹ ਥਿਤੰੀ ਸਾਤ ਵਾਰ’।

੬. ਵਾਰੀ, ਇਕ ਦੇ ਮਗਰੋਂ ਦੂਆ, ਫੇਰ ਤੀਆ , ਐਸਾ ਕ੍ਰਮ। ਯਥਾ-‘ਬੋਹਿਥਿ ਚੜਉ ਜਾ ਆਵੈ ਵਾਰੁ’।

੭. (ਪੰਜਾਬੀ ਵਾਰ*=ਹਮਲਾ, ਹੱਲਾ। ਹੱਲੇ ਦਾ ਗੀਤ) ਇਕ ਪ੍ਰਕਾਰ ਦਾ ਗੀਤ , ਜਿਸ ਵਿਚ ਸਲੋਕ ਤੇ ਪਉੜੀਆਂ ਹੁੰਦੀਆਂ ਹਨ। ਯਥਾ-‘ਬਿਹਾਗੜੇ ਕੀ ਵਾਰ ਮਹਲਾ ੪’।

----------

* ਸੰਸਕ੍ਰਿਤ ‘ਵਾਰਣ’ ਦਾ ਅਰਥ ਰੱਖ੍ਯਾ ਕਰਨੀ ਬੀ ਹੈ, ਰੱਖ੍ਯਾ ਵਾਸਤੇ ਹੀ ‘ਵਾਰਾਂ ’ ਕਰਦੇ ਹਨ। ਜੋ ਸ਼ੈ ਸਦਕੇ ਕਰਦੇ ਹਨ, ਸਿਰ ਤੋਂ ਫੇਰ ਕੇ ਕਰਦੇ ਹਨ, ਉਸ ਤੋਂ ‘ਵਾਰਨਾ’ ਪਦ ਬਣਿਆ ਜਾਪਦਾ ਹੈ।

----------

* ਪੰਜਾਬ ਵਿਚ ਹੱਲੇ ਬੜੇ ਹੁੰਦੇ ਰਹੇ ਹਨ, ਹਰ ਹੱਲੇ ਯਾ ਆਮ ਲੜਾਈਆਂ ਮਗਰੋਂ ਬੀਰਾਂ ਦੀ ਕੀਰਤੀ ਲਈ ਢਾਡੀ ਉਹਨਾ ਦਾ ਹਾਲ ਛੰਦਾਂ ਵਿਚ ਰਚ ਕੇ ਗਾਂਦੇ ਹਨ। ਉਹਨਾ ਗੀਤਾਂ ਨੂੰ ਵਾਰ ਕਹਿੰਦੇ ਸਨ। ਉਹਨਾ ਵਜ਼ਨਾਂ ਤੇ ਰਚੇ ਗਏ ਧਾਰਮਕ ਗੀਤ- ਜੈਸੇ ਭਾਈ ਗੁਰਦਾਸ ਦੀਆਂ ਵਾਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਾਰਾਂ ਕਈਆਂ ਰਾਗਾਂ ਦੇ ਮਗਰ ਹਨ। ਮੁਕਾਬਲਾ ਕਰੋ, ਪੰਜਾਬੀ ਵਾਰ=ਹਮਲਾ, ਅੰਗਰੇਜ਼ੀ ਵਾਰ (War) ਲੜਾਈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.